ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੇ ਦੀਆਂ ਔਰਤਾਂ ਆਪਣੇ ਅਧਿਕਾਰਾਂ ਅਤੇ ਆਪਣੇ ਉੱਤੇ ਹੋਣ ਵਾਲੇ ਜੁਲਮਾਂ ਨੂੰ ਲੈ ਕੇ ਡਰੀ ਹੋਈ ਹੈ।ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਅਫਗਾਨਿਸਤਾਨ ਦੀ ਬਦਤਰ ਹੁੰਦੀ ਸਥਿਤੀ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਜਾਹਿਰ ਕੀਤੀਆਂ ਹਨ।ਆਲ ਇੰਡੀਆ ਮਜ਼ਲਿਸ-ਏ-ਇਤੇਹਾਦੁਲ ਮੁਸਿਲਮੀਨ ਨੇ ਚੀਫ ਅਸਦੁਦੀਨ ੳਵੈਸੀ ਨੇ ਦੇਸ਼ ‘ਚ ਔਰਤਾਂ ਦੇ ਵਿਰੁੱਧ ਅਪਰਾਧ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਅਸਦੁਦੀਨ ਉਵੈਸੀ ਨੇ ਹੈਦਰਾਬਾਦ ‘ਚ ਕਿਹਾ ਹੈ, ਭਾਰਤ ‘ਚ ਕਰੀਬ 10 ਫੀਸਦੀ ਲੜਕੀਆਂ ਦੀ ਮੌਤ ਪੰਜ ਸਾਲ ਤੋਂ ਘੱਟ ਉਮਰ ‘ਚ ਹੋ ਜਾਂਦੀ ਹੈ, ਪਰ ਚਿੰਤਾ ਅਫਗਾਨਿਸਤਾਨ ਦੀ ਹੋ ਰਹੀ ਹੈ।ਉਨ੍ਹਾਂ ਨੇ ਕਿਹਾ, ਭਾਰਤ ‘ਚ ਔਰਤਾਂ ਦੇ ਵਿਰੁੱਧ ਬੇਹਿਸਾਬ ਜੁਲਮ ਹੁੰਦੇ ਹਨ, ਪਰ ਕੇਂਦਰ ਨੂੰ ਚਿੰਤਾ ਅਫਗਾਨਿਸਤਾਨ ਦੀਆਂ ਔਰਤਾਂ ਦੀ ਹੈ।
ਤਾਲਿਬਾਨ ਵਲੋਂ ਹਮਲੇ ਦੇ ਚਾਰ ਦਿਨ ਬਾਅਦ ਅਫਗਾਨਿਸਤਾਨ ਦੀ ਰਾਜਧਾਨੀ ਦੀਆਂ ਸੜਕਾਂ ‘ਤੇ ਕੋਈ ਔਰਤ ਨਜ਼ਰ ਨਹੀਂ ਆਈ।ਕਾਬੁਲ ਦੇ ਪਤਨ ਤੋਂ ਬਾਅਦ ਉਸਨੇ ਕਈ ਔਰਤਾਂ ਦੇ ਨਾਲ ਆਪਣਾ ਰੈਸਟੋਰੈਂਟ ਬੰਦ ਕਰ ਦਿੱਤਾ।ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸਾਰੇ ਕੇਂਦਰ,ਸਕੂਲ, ਕਾਲਜ, ਸਰਕਾਰੀ ਭਵਨ ਅਤੇ ਨਿੱਜੀ ਦਫਤਰ ਵੀ ਬੰਦ ਕਰ ਦਿੱਤੇ ਗਏ।ਸਾਲ 1996-2001 ਦੇ ਤਾਲਿਬਾਨ ਦੇ ਕ੍ਰੂਰ ਸ਼ਾਸਨ ‘ਚ ਔਰਤਾਂ ਨੂੰ ਲਗਾਤਾਰ ਮਨੁੱਖੀ ਅਧਿਕਾਰਾਂ ਦੇ ਉਲੰਘਣ, ਰੋਜ਼ਗਾਰ ਅਤੇ ਸਿੱਖਿਆ ਤੋਂ ਵਾਂਝਾਂ ਕੀਤਾ ਗਿਆ, ਬੁਰਕਾ ਪਹਿਨਣ ਲਈ ਮਜ਼ਬੂਰ ਕੀਤਾ ਗਿਆ ਅਤੇ ਇੱਕ ਮਰਦ ਜਾਂ ਮਹਿਰਮ ਦੇ ਬਿਨ੍ਹਾਂ ਉਨਾਂ੍ਹ ਦੇ ਘਰ ਬਾਹਰ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ।