ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਗ੍ਰਿਫ਼ਤਾਰ ਏਆਈਜੀ ਅਸ਼ੀਸ਼ ਕਪੂਰ ਦੀ ਪਤਨੀ ਕਮਲ ਕਪੂਰ ਤੋਂ ਪੁੱਛਗਿੱਛ ਇਸ ਦੇ ਲਈ ਉਸ ਨੂੰ ਸ਼ੁੱਕਰਵਾਰ ਨੂੰ ਮੁਹਾਲੀ ਵਿਜੀਲੈਂਸ ਥਾਣੇ ਵਿੱਚ ਬੁਲਾਇਆ ਗਿਆ। ਸੂਤਰਾਂ ਮੁਤਾਬਕ ਵਿਜੀਲੈਂਸ ਅਧਿਕਾਰੀਆਂ ਨੇ ਕਮਲ ਕਪੂਰ ਨੂੰ ਇੱਕ ਪੇਪਰ ‘ਤੇ 25 ਸਵਾਲ ਦਿੱਤੇ ਤੇ ਉਨ੍ਹਾਂ ਨੂੰ 1 ਦਸੰਬਰ ਤੱਕ ਲਿਖਤੀ ਜਵਾਬ ਦੇਣ ਲਈ ਕਿਹਾ ਗਿਆ ਹੈ। ਹਾਲਾਂਕਿ ਇਸ ਤੋਂ ਇਲਾਵਾ ਕਮਲ ਕਪੂਰ ਤੋਂ ਕਰੀਬ 2 ਘੰਟੇ ਪੁੱਛਗਿੱਛ ਕੀਤੀ ਗਈ।
ਸੂਤਰਾਂ ਮੁਤਾਬਕ ਕਮਲ ਕਪੂਰ ਸਵੇਰੇ 11 ਵਜੇ ਵਿਜੀਲੈਂਸ ਬਿਊਰੋ ਦੇ ਸੈਕਟਰ-68 ਦੇ ਦਫਤਰ ਪੁੱਜੇ। ਇਸ ਤੋਂ ਬਾਅਦ ਰਾਤ 1 ਵਜੇ ਤੱਕ ਪੁੱਛਗਿੱਛ ਦਾ ਸਿਲਸਿਲਾ ਜਾਰੀ ਰਿਹਾ। ਕਮਲ ਕਪੂਰ ਤੋਂ ਪੁੱਛਗਿੱਛ ਦੌਰਾਨ ਇੱਕ ਮਹਿਲਾ ਇੰਸਪੈਕਟਰ ਵੀ ਮੌਜੂਦ ਸੀ।
ਪੁੱਛੇ ਗਏ ਇਹ ਸਵਾਲ
- ਬੱਚੇ ਕਿੱਥੇ ਪੜ੍ਹਦੇ ਸੀ?
- ਕਿੰਨੇ ਬੈਂਕ ਖਾਤੇ ਹਨ?
- ਬੈਂਕ ਖਾਤੇ ‘ਚ ਪੈਸੇ ਕਿੱਥੋਂ ਆਏ?
- ਲਹਿਰਾਗਾਗਾ, ਪਟਿਆਲਾ ਅਤੇ ਚੰਡੀਗੜ੍ਹ ਦੀਆਂ ਜਾਇਦਾਦਾਂ ਕਿਵੇਂ ਹੋਂਦ ਵਿੱਚ ਆਈਆਂ?
- ਕਿਸ ਬੈਂਕ ਵਿੱਚ ਕਿੰਨੇ ਲਾਕਰ ਹਨ?
- ਪਰਿਵਾਰ ਵਲੋਂ ਸੋਨੇ ਦੇ ਗਹਿਣਿਆਂ ਦੀ ਖਰੀਦਦਾਰੀ ਦਾ ਪ੍ਰਬੰਧ ਕਿਵੇਂ ਕੀਤਾ ਗਿਆ ਸੀ?
- ਕਮਲ ਕਪੂਰ ਦੇ ਬੈਂਕ ਖਾਤੇ ‘ਚ ਮਹੀਨਾਵਾਰ 50 ਹਜ਼ਾਰ ਰੁਪਏ ਕਿੱਥੋਂ ਆਉਂਦੇ ਹਨ?
- ਇਨ੍ਹਾਂ ਤੋਂ ਇਲਾਵਾ ਕਈ ਸਵਾਲ ਹਨ, ਜਿਨ੍ਹਾਂ ਦਾ ਜਵਾਬ ਕਮਲ ਕਪੂਰ ਨੂੰ 1 ਦਸੰਬਰ ਤੱਕ ਦੇਣਾ ਪਵੇਗਾ?
ਅਦਾਲਤ ਨੇ ਕਮਲ ਕਪੂਰ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਗ੍ਰਿਫਤਾਰੀ ਤੋਂ ਰਾਹਤ ਦੇ ਦਿੱਤੀ ਹੈ। ਇਸ ਤੋਂ ਬਾਅਦ ਉਹ ਜਾਂਚ ‘ਚ ਸ਼ਾਮਲ ਹੋਣ ਲਈ ਮੁਹਾਲੀ ਦੇ ਸੈਕਟਰ-68 ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਪਹੁੰਚੀ। ਸੂਤਰਾਂ ਮੁਤਾਬਕ ਆਸ਼ੀਸ਼ ਨੇ ਕਮਲ ਕਪੂਰ ਨੂੰ ਉਨ੍ਹਾਂ ਦੇ ਨਾਂ ‘ਤੇ ਟਰਾਂਸਫਰ ਕੀਤੀ ਜਾਇਦਾਦ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ।
ਇਹ ਵੀ ਪੁੱਛਿਆ ਗਿਆ ਕਿ ਏਆਈਜੀ ਆਸ਼ੀਸ਼ ਕਪੂਰ ਆਪਣੇ ਬੈਂਕ ਖਾਤੇ ਵਿੱਚ ਹਰ ਮਹੀਨੇ 50 ਹਜ਼ਾਰ ਰੁਪਏ ਕਿੱਥੋਂ ਜਮ੍ਹਾਂ ਕਰਵਾਉਂਦੇ ਸੀ? ਕਮਲ ਕਪੂਰ ਨੂੰ ਪੁੱਛਿਆ ਗਿਆ ਕਿ ਕੀ ਉਹ ਸੈਕਟਰ 22 ਸਥਿਤ ਬੈਂਕ ਵਿੱਚ ਆਸ਼ੀਸ਼ ਕਪੂਰ ਦੇ ਲਾਕਰ ਚੋਂ ਬਰਾਮਦ ਹੋਏ ਗਹਿਣਿਆਂ ਬਾਰੇ ਜਾਣਦੀ ਸੀ।
ਦੱਸ ਦਈਏ ਕਿ ਇੱਕ ਕਰੋੜ ਰੁਪਏ ਦੇ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਏਆਈਜੀ ਅਸ਼ੀਸ਼ ਕਪੂਰ ਅਤੇ ਏਐਸਆਈ ਹਰਵਿੰਦਰ ਸਿੰਘ ਖ਼ਿਲਾਫ਼ ਦਰਜ ਐਫਆਈਆਰ ‘ਚ ਸ਼ਿਕਾਇਤਕਰਤਾ ਪੰਜਾਬ ਪੁਲਿਸ ਦੇ ਡੀਐਸਪੀ ਇਸ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h