ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੋਂ ਬਾਅਦ ਐਪਲ ਨੇ ਰੂਸ ‘ਤੇ ਵੱਡੀ ਕਾਰਵਾਈ ਕੀਤੀ ਹੈ। ਉਸ ਨੇ ਰੂਸ ‘ਚ ਆਪਣੇ ਸਾਰੇ ਉਤਪਾਦਾਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਰੂਸ ਵਿੱਚ ਆਪਣੇ ਉਤਪਾਦ ਦੀ ਵਿਕਰੀ ਬੰਦ ਕਰਨ ਤੋਂ ਇਲਾਵਾ, ਐਪਲ ਨੇ ਆਪਣੇ ਐਪ ਸਟੋਰ ਤੋਂ ਰੂਸੀ ਨਿਊਜ਼ ਐਪਸ RT ਅਤੇ Sputnik ਦੇ ਐਪ ਨੂੰ ਵੀ ਹਟਾ ਦਿੱਤਾ ਹੈ। ਹਾਲ ਹੀ ਵਿੱਚ, ਐਪਲ ਨੇ ਰੂਸ ਵਿੱਚ ਐਪਲ ਪੇਅ ਦੀ ਸੇਵਾ ਨੂੰ ਬਲੌਕ ਕਰ ਦਿੱਤਾ ਸੀ।