ਪੰਜਾਬ ਸਰਕਾਰ ਅਤੇ ਪੰਜਾਬ ਖ਼ਰੀਦ ਏਜੰਸੀਆਂ ਵਿਚਾਲੇ ਕਣਕ ਦੀ ਖ਼ਰੀਦ ਨੂੰ ਲੈ ਕੇ ਅਹਿਮ ਮੀਟਿੰਗ ਹੋਈ।
ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਅਤੇ ਖ਼ਰੀਦ ਏਜੰਸੀਆਂ ਵਿਚਾਲੇ ਜੋ ਮੱਤਭੇਦ ਚੱਲ ਰਹੇ ਸਨ, ਉਹ ਖ਼ਤਮ ਹੋ ਗਏ ਹਨ।ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ, ਕਣਕ ਦੀ ਖ਼ਰੀਦ ਤੇ ਸਹਿਮਤੀ ਬਣ ਗਈ ਹੈ।
ਇਸ ਤੋਂ ਇਲਾਵਾ ਘੱਟ ਗੁਣਵੱਤਾ ਕਰਕੇ ਜਿਹੜੀ ਕਣਕ ਨਹੀਂ ਸੀ ਖ਼ਰੀਦੀ ਜਾ ਰਹੀ, ਉਹ ਕਣਕ ਹੁਣ ਖ਼ਰੀਦੀ ਜਾਵੇਗੀ।