ਕਦੇ ਜਿੰਮ ਨਹੀਂ ਗਿਆ ਇਹ ਨੌਜਵਾਨ, ਦੇਸੀ ਜੁਗਾੜ ਨਾਲ ਬਾਡੀ ਬਣਾ ਕੇ ਇਹ ਵਰਲਡ ਰਿਕਾਰਡ ਬਣਾਇਆ
ਕੁੰਵਰ ਅੰਮ੍ਰਿਤਬੀਰ ਸਿੰਘ ਦੀ ਉਮਰ 19 ਸਾਲ ਹੈ ਪਰ ਉਨ੍ਹਾਂ ਦੀ ਕਹਾਣੀ ਤੁਹਾਨੂੰ ਆਪਣੇ ਉਦੇਸ਼ ਤੱਕ ਪਹੁੰਚਣ ਦਾ ਰਾਹ ਦਿਖਾ ਸਕਦੀ ਹੈ।ਦਰਅਸਲ, ਇਹ ਨੌਜਵਾਨ 12ਵੀਂ ਦੀ ਗਣਿਤ ਪ੍ਰੀਖਿਆ ‘ਚ ਫੇਲ ਹੋ ਗਿਆ ਸੀ, ਤਾਂ ਡਿਪੈ੍ਰਸ਼ਨ ਨੇ ਫੜ ਲਿਆ।ਪਰ ਕੁੰਵਰ ਨੇ ਡਿਪ੍ਰੈਸ਼ਨ ਨੂੰ ਜ਼ਮੀਨ ‘ਤੇ ਵਗਾ ਮਾਰਿਆ ਅਤੇ ਸਖਤ ਮਿਹਨਤ ਕਰ ਕੇ ਫਿਟਨੈੱਸ ਦੀ ਦੁਨੀਆ ‘ਚ ਆਪਣਾ ਨਾਮ ਚਮਕਾਇਆ।
ਉਹ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹਾ ਦੇ ਉਮਰਵਾਲਾ ਪਿੰਡ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੇ ਨਾਮ 1 ਮਿੰਟ ‘ਚ ਸਭ ਤੋਂ ਜਿਆਦਾ ਨਕਲ ਪੁਸ਼ਅਪਸ ਅਤੇ 30 ਸੈਕਿੰਡ ‘ਚ ਸਭ ਤੋਂ ਵੱਧ ਸੁਪਰਮੈਨ ਪੁਸ਼ਅਪਸ ਕਰਨ ਦਾ ਰਿਕਾਰਡ ਹੈ।ਕੁੰਵਰ ਸਿੰਘ ਦਾ ਕਹਿਣਾ ਹੈ ’ਮੈਂ’ਤੁਸੀਂ ਕਦੇ ਜਿੰਮ ਨਹੀਂ ਗਿਆ’।ਦੇਸੀ ਜੁਗਾੜ ਨਾਲ ਘਰ ‘ਚ ਬਣਾਇਆ ਹੈ ਸਰੀਰ।ਕੁੰਵਰ ਨੇ ਵਰਕਆਊਟ ਲਈ ਪੱਥਰ, ਸੀਮੈਂਟ, ਖਾਲੀ ਬੋਤਲਾਂ ਅਤੇ ਲੋਹੇ ਦੀ ਰਾਡ ਨਾਲ ਫਿਟਨੈੱਸ ਇਕਵਪਮੈਂਟਸ ਬਣਾਏ ਅਤੇ ਘਰ ਦੀ ਛੱਤ ‘ਤੇ ਅਭਿਆਸ ਕੀਤਾ।
ਉਨ੍ਹਾਂ ਨੇ ਅੱਗੇ ਦੱਸਿਆ, ਇਨੀਂ ਦਿਨੀਂ ਲੋਕਾਂ ਨੂੰ ਜਿਮ ਜਾਣਾ ਪਸੰਦ ਹੈ ਅਤੇ ਉਹ ਉਸਦੇ ਬਿਨ੍ਹਾਂ ਅਭਿਆਸ ਨਹੀਂ ਕਰ ਪਾਉਂਦੇ, ਪਰ ਪਹਿਲਵਾਨ ਜਿਮ ਨਹੀਂ ਜਾਂਦੇ।19 ਸਾਲ ਦੇ ਕੁੰਵਰ ਨੇ ਕਿਹਾ ਕਿ ਉਨਾਂ੍ਹ ਨੂੰ ਬਾਇਓਗ੍ਰਾਫੀ ਪੜਨਾ ਪਸੰਦ ਹੈ।ਸਕੂਲ ਦੇ ਦਿਨਾਂ ‘ਚ ਉਨਾਂ੍ਹ ਨੇ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਦਾ ਕਿਰਦਾਰ ਨਿਭਾਇਆ ਸੀ।ਉਹ ਕਹਿੰਦੇ ਹਨ ਕਿ ਇਨ੍ਹਾਂ ਨੇ ਮੈਨੂੰ ਜੀਵਨ ‘ਚ ਕੁਝ ਕਰਨ ਲਈ ਪ੍ਰੇਰਿਤ ਕੀਤਾ।ਨਾਲ ਹੀ, ਉਨ੍ਹਾਂ ਦੇ ਪਿਤਾ ਅਤੇ ਚਾਚਾ ਜੋ ਕਿ ਜਵਾਨੀ ਦੇ ਦਿਨਾਂ ‘ਚ ਖੇਡਾਂ ‘ਚ ਸਨ।ਉਨਾਂ੍ਹ ਨੇ ਵੀ ਕੁੰਵਰ ਨੂੰ ਫਿਟਨੈੱਸ ਦੀ ਦੁਨੀਆ ‘ਚ ਆਉਣ ਅਤੇ ਅੱਗੇ ਵਧਣ ਦੇ ਲਈ ਇੰਸਪਾਇਰ ਕੀਤਾ ਹੈ।