ਕਮਲਪ੍ਰੀਤ ਕੌਰ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਡਿਸਕਸ ਥਰੋਅ ਵਿੱਚ ਰਾਸ਼ਟਰੀ ਰਿਕਾਰਡ ਤੋੜਨ ਲਈ ਵਧਾਈਆਂ ਦਿੱਤੀ ਗਈ ਹੈ। ਉਨਾਂ ਦੇ ਵੱਲੋਂ ਸੋਸ਼ਲ ਮੀਡੀਆਂ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ‘ਚ CM ਲਿਖਦੇ ਹਨ ਕਿ ਬੇਟਾ ਤੁਸੀਂ ਟੋਕੀਓ ਓਲੰਪਿਕਸ ਵਿੱਚ ਪੋਡਿਅਮ ਦੀ ਸਮਾਪਤੀ ਲਈ ਮਜ਼ਬੂਤ ਦਾਅਵੇਦਾਰ ਹੋ ਤੇ ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਆਪਣੇ ਭਾਰਤ ਤੇ ਪੰਜਾਬ ਦਾ ਨਾਮ ਉੱਚਾ ਕਰੋਗੇ। ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ।
ਪੰਜਾਬ ਦੀਆਂ ਲੜਕੀਆਂ ਅੱਜ ਕਿਸੇ ਵੀ ਖੇਤਰ ‘ਚ ਕਿਸੇ ਤੋਂ ਵੀ ਪਿੱਛੇ ਨਹੀਂ ਹਨ। ਪੰਜਾਬ ਦੀ ਰਹਿਣ ਵਾਲੀ ਡਿਸਕਸ ਥਰੋਅਰ ਮਹਿਲਾ ਖਿਡਾਰੀ ਕਮਲਪ੍ਰੀਤ ਕੌਰ ਨੇ Indian Grand Prix 4 ਵਿਚ ਇਕ ਵਾਰ ਫਿਰ ਨੈਸ਼ਨਲ ਰਿਕਾਰਡ (ਤੋੜਿਆ ਹੈ। ਪੰਜਾਬ ਦੀ ਧੀ ਕਮਲਪ੍ਰੀਤ ਨੇ ਅਪਣੀ ਪੰਜਵੀਂ ਕੋਸ਼ਿਸ਼ ਵਿਚ 66.59 ਮੀਟਰ ਦੀ ਦੂਰੀ ਤੈਅ ਕੀਤੀ ਤੇ ਅਪਣੇ ਪੁਰਾਣੇ ਨੈਸ਼ਨਲ ਰਿਕਾਰਡ ਨੂੰ ਤੋੜ ਦਿੱਤਾ।
ਕਮਲਪ੍ਰੀਤ ਦਾ ਪੁਰਾਣਾ ਰਿਕਾਰਡ 65.06 ਸੀ ਜੋ ਉਸ ਨੇ ਇਸ ਸਾਲ ਮਾਰਚ ਵਿਚ ਫੈਡਰੇਸ਼ਨ ਕੱਪ ਵਿਚ ਬਣਾਇਆ ਸੀ। 25 ਸਾਲਾ ਕਮਲਪ੍ਰੀਤ ਭਾਰਤ ਦੀ ਪਹਿਲੀ ਮਹਿਲਾ ਡਿਸਕਸ ਥਰੋਅਰ ਬਣ ਗਈ ਹੈ ਜਿਸ ਨੇ 65 ਮੀਟਰ ਦਾ ਮਾਰਕ ਪਾਰ ਕੀਤਾ ਹੋਵੇ।
ਦੱਸ ਦਈਏ ਕਿ ਕਮਲਪ੍ਰੀਤ ਕੌਰ ਇਸ ਸਾਲ ਜਪਾਨ ਦੀ ਰਾਜਧਾਨੀ ਟੋਕਿਓ ਵਿਚ 23 ਜੁਲਾਈ ਤੋਂ 8 ਅਗਸਤ ਦੌਰਾਨ ਹੋਣ ਵਾਲੀਆ ਓਲੰਪਿਕ ਖੇਡਾਂ ਦੀ ਟਿਕਟ ਹਾਸਲ ਕਰ ਚੁੱਕੀ ਹੈ |