DSGPC ਨੇ ਕੇਂਦਰ ਸਰਕਾਰ ਨੂੰ ਮੁੜ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਕਿਹਾ ਕੋਰੋਨਾ ਦੇ ਮਾਮਲੇ ਘੱਟ ਹੋਣ ਕਰਕੇ ਜਦੋਂ ਲੌਕਡਾਊਨ ਹਟਾ ਦਿੱਤਾ ਗਿਆ ਉਸੇ ਤਰਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲ ਦਿੱਤਾ ਜਾਏ | ਇਸ ਗਲਿਆਰੇ ਦੇ ਮਾਧਿਅਮ ਨਾਲ ਸਿੱਖ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਦੀ ਯਾਤਰਾ ਬਿਨਾਂ ਵੀਜ਼ੇ ਦੇ ਕਰ ਸਕਦੇ ਹਨ। ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ‘ਚ ਸਥਿਤ ਇਸ ਸਥਾਨ ‘ਤੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਨੇ ਆਪਣੇ ਜੀਵਨ ਦੇ 18 ਸਾਲ ਬਿਤਾਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਵੰਬਰ 2019 ‘ਚ ਕਰਤਾਰਪੁਰ ਸਾਹਿਬ ਗਲਿਆਰਾ ਖੋਲ੍ਹਿਆ ਗਿਆ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਹ ਪਿਛਲੇ ਸਾਲ ਮਾਰਚ ਮਹੀਨੇ ਤੋਂ ਬੰਦ ਹੈ।
अब जब पूरे देश में लॉकडाउन खोल दिया गया है तो हमारी केंद्र सरकार से गुज़ारिश है कि श्री करतारपुर साहिब कॉरीडॉर को दोबारा शुरू किया जाये ताकि नानक नाम सेवा संगत पवित्र श्री करतारपुर साहिब गुरुद्वारा के दर्शन कर सकें 🙏🏻 pic.twitter.com/5SVl47IMwO
— Manjinder Singh Sirsa (@mssirsa) July 12, 2021
DSGPC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ,”ਲਗਭਗ ਸਾਰੇ ਸੂਬਿਆਂ ਨੇ ਲਾਕਡਾਊਨ ਹਟਾ ਲਿਆ ਹੈ। ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਲਾਂਘਾ ਮੁੜ ਖੋਲ੍ਹਿਆ ਜਾਵੇ, ਕਿਉਂਕਿ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਕਮੀ ਆਈ ਹੈ ਅਤੇ ਹਾਲਾਤ ਕਾਬੂ ‘ਚ ਹਨ।” ਇਸ ਗਲਿਆਰੇ ਨੂੰ ਖੋਲ੍ਹਣ ਤੋਂ ਪਹਿਲਾਂ ਭਾਰਤ ਤੋਂ ਸਿੱਖ ਸ਼ਰਧਾਲੂ ਡੇਰਾ ਬਾਬਾ ਨਾਨਕ ‘ਚ ਕੌਮਾਂਤਰੀ ਸਰਹੱਦ ‘ਤੇ ਲਗਾਈਆਂ ਗਈਆਂ ਵੱਡੀਆਂ ਦੂਰਬੀਨਾਂ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਸਨ।
ਸਿਰਸਾ ਨੇ ਕਿਹਾ,”ਲਾਂਘਾ ‘ਤੇ ਆਵਾਜਾਈ ਸ਼ੁਰੂ ਹੋਣ ਤੋਂ ਬਾਅਦ ਦੂਰਬੀਨ ਵੀ ਹਟਾ ਲਈ ਗਈ ਹੈ।” ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੇਂਦਰ ਸਰਕਾਰ ਤੋਂ ਕਰਤਾਰਪੁਰ ਸਾਹਿਬ ਲਾਂਘਾ ਨੂੰ ਮੁੜ ਖੋਲ੍ਹਣ ਦੀ ਅਪੀਲ ਕੀਤੀ ਸੀ। ਐੱਸ.ਜੀ.ਪੀ.ਸੀ. ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ‘ਚ ਗੁਰਦੁਆਰਿਆਂ ਦਾ ਪ੍ਰਬੰਧਨ ਸੰਭਾਲਦੀ ਹੈ।