ਉਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ‘ਚ ਮਹਾਪੰਚਾਇਤ ਕਰਨ ਤੋਂ ਬਾਅਦ ਹੁਣ ਕਿਸਾਨ ਸੰਗਠਨਾਂ ਨੇ ਹਰਿਆਣਾ ਦਾ ਰੁਖ ਕੀਤਾ ਹੈ।ਮੰਗਲਵਾਰ ਨੂੰ ਹਰਿਆਣਾ ਦੇ ਕਰਨਾਲ ‘ਚ ਕਿਸਾਨਾਂ ਦੀ ਸਰਕਾਰ ਨਾਲ 3 ਦੌਰ ਦੀ ਬੈਠਕ ਹੋਈ ਜੋ ਕਿ ਬੇਸਿੱਟਾ ਰਹੀ।ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਘਿਰਾਉ ਲਈ ਕੂਚ ਕਰ ਦਿੱਤਾ ਹੈ।
ਕਰਨਾਲ ‘ਚ 28 ਅਗਸਤ ਨੂੰ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਵਿਰੁੱਧ ਕਿਸਾਨਾਂ ਨੇ ਮਹਾਪੰਚਾਇਤ ਬੁਲਾਈ ਹੈ।ਇਸਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕਰਨਾਲ, ਕੁਰੂਕਸ਼ੇਤਰ,ਪਾਣੀਪਤ, ਕੈਥਲ ਅਤੇ ਜੀਂਦ ‘ਚ ਇੰਟਰਨੈੱਟ ਬੰਦ ਦਾ ਐਲਾਨ ਕੀਤਾ ਹੈ ਅਤੇ ਧਾਰਾ 144 ਲਗਾਈ ਗਈ ਹੈ।ਪਰ 3 ਦੌਰ ਦੀ ਬੈਠਕ ‘ਚ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ , ਹੁਣ ਕਿਸਾਨਾਂ ਨੇ ਘਿਰਾਉ ਲਈ ਕੂਚ ਕਰ ਦਿੱਤਾ ਹੈ।