ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਕੁਰਸੀ ਬਚਾਉਣ ਲਈ ਕਾਂਗਰਸੀ ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਕੈਪਟਨ ਨੂੰ ਨਿਸ਼ਾਨੇ ‘ਤੇ ਲਿਆ ਹੈ | ਕਾਂਗਰਸੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਰਾਹ ਸਾਫ ਕਰ ਦਿੱਤਾ ਹੈ। ਇਸ ਵੇਲੇ ਪੰਜਾਬ ਦੇ ਨੌਜਵਾਨ ਬੇਰੂਜ਼ਗਾਰ ਹੋ ਸੜਕਾ ਦੇ ਧਰਨੇ ਦੇ ਰਹੇ ਹਨ ਪਰ ਪੰਜਾਬ ਸਰਕਾਰ ਘਰ-ਘਰ ਨੌਕਰੀ ਦੇਣ ਦੀ ਬਜਾਏ ਆਪਣੀ ਪਾਰਟੀ ਦੇ ਲੋਕਾਂ ਨੂੰ ਨੌਕਰੀਆਂ ਦੇ ਰਹੀ ਹੈ|
ਇਸ ਫੈਸਲੇ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਇਕ ਟਵੀਟ ਜਰੀਏ ਉਨਾਂ ਕੈਪਟਨ ਤੇ ਨਿਸ਼ਾਨੇ ਸਾਧੇ ਹਨ ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਬਹੁਤ ਵਧੀਆ ਕੈਪਟਨ ਅਮਰਿੰਦਰ ਸਿੰਘ! ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਲਈ ‘ਘਰ ਘਰ ਨੌਕਰੀ’ ਦੀ ਤੁਹਾਡੀ ‘ਮਹਾਨ’ ਯੋਜਨਾ, ਵਿਅਕਤੀ ਤੌਰ ‘ਤੇ ਸ਼ਾਇਦ ਤੁਹਾਡੀ ਡਗਮਗਾਉਂਦੀ ਕੁਰਸੀ ਨੂੰ ਜ਼ਰੂਰ ਬਚਾ ਲਵੇ। ਪਰ ਇਸ ਗੱਲ ਦਾ ਭਰੋਸਾ ਰੱਖਿਓ, ਕਿ 2022 ‘ਚ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਦੇ ਹੀ ਉਨ੍ਹਾਂ ਨੂੰ ਤੁਰੰਤ ਬਰਖ਼ਾਸਤ ਕਰਕੇ, ਇਹ ਅਹੁਦੇ ਕਾਬਲ ਨੌਜਵਾਨਾਂ ਨੂੰ ਸੌਂਪੇ ਜਾਣਗੇ।