ਹਰਸਿਮਰਤ ਬਾਦਲ ਨੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਇਸ ਦੌਰਾਨ ਹਰਸਿਮਰਤ ਬਾਦਲ ਨੇ ਆਮ ਆਦਮੀ ਪਾਰਟੀ ਦੇ ਨਾਲ-ਨਾਲ ਕਾਂਗਰਸ ‘ਤੇ ਵੀ ਨਿਸ਼ਾਨੇ ਸਾਧੇ ਕਿਹਾ- ਇਹ ਦੋਵੇਂ ਪਾਰਟੀਆਂ ਵੋਟਾਂ ਲੈਣ ਲਈ ਸਭ ਕੁਝ ਕਰ ਰਹੇ ਹਨ ਕੇਜਰੀਵਾਲ ਦਾ ਤਾਂ ਕੋਰੋਨਾ ਮਹਾਮਾਰੀ ਦੌਰਾਨ ਪਤਾ ਚੱਲ ਗਿਆ ਸੀ ਕਿ ਦਿੱਲੀ ਚ ਕੋਰੋਨਾ ਨਾਲ ਲੋਕਾਂ ਦਾ ਕੀ ਹਾਲ ਹੋਇਆ ਹੈ ਕੇਜਰੀਵਾਲ ਨੇ ਇਸਤਿਹਾਰ ਛਪਾਉਣ ਦੇ ਹੀ ਪੈਸੇ ਖਰਚੇ ਹਨ ਲੋਕਾਂ ਵਾਸਤੇ ਕੋਈ ਸਹੂਲਤ ਨਹੀਂ ਦਿੱਤੀ ਗਈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਆ ਕੇ ਕੇਜਰੀਵਾਲ ਝੂਠ ਬੋਲ ਰਹੇ ਹਨ ਕਿ ਲੋਕ ਗੁੰਮਰਾਹ ਹੋ ਜਾਣਗੇ ਪਰ ਲੋਕ ਬਹੁਤ ਸਿਆਣੇ ਹੋ ਚੁੱਕੇ ਹਨ|
ਕੋਟਕਪੂਰਾ ਗੋਲੀਕਾਂਡ ਮਾਮਲੇ ਤੇ ਹਰਸਿਮਰਤ ਬਾਦਲ ਨੇ ‘ਆਪ’ ਅਤੇ ਕਾਂਗਰਸ ‘ਤੇ ਨਿਸ਼ਾਨੇ ਸਾਧੇ ਹਨ ਕਿਹਾ ਕਿ 4 ਸਾਲ ਕੋਈ ਜਾਂਚ ਨਹੀਂ ਹੋਈ ਕੁੰਵਰ ਵਿਜੈ ਪ੍ਰਤਾਪ ਨੇ ਕੋਈ ਜਾਂਚ ਨਹੀਂ ਕੀਤੀ ਬਲਕਿ ਸਿਆਸੀ ਖੇਡ ਖੇਡਿਆ ਗਿਆ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ |