ਕਾਂਗਰਸ ਉਮੀਦਵਾਰ ਰਮਨਜੀਤ ਸਿੱਕੀ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।ਦੱਸ ਦੇਈਏ ਕਿ ਰਮਨਜੀਤ ਸਿੰਘ ਸਿੱਕੀ ਨੂੰ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਸਿੱਕੀ ਨੂੰ ਬੈਂਕ ਆਫ਼ ਇੰਡੀਆ ਡਿਫ਼ਾਲਟਰ ਘੋਸ਼ਿਤ ਕਰ ਚੁੱਕਿਆ ਹੈ।
ਦੱਸ ਦੇਈਏ ਕਿ ਬੈਂਕ ਆਫ਼ ਇੰਡੀਆ ਚੋਣ ਕਮਿਸ਼ਨ ਕੋਲ ਪਹੁੰਚਿਆ ਹੈ।ਬੈਂਕ ਦਾ ਕਹਿਣਾ ਹੈ ਕਿ ਸਿੱਕੀ ਨੂੰ ਨਾਮਜ਼ਦਗੀ ਭਰਨ ਦੀ ਨਾ ਇਜਾਜ਼ਤ ਨਾ ਦਿੱਤੀ ਜਾਵੇ।ਦੱਸ ਦੇਈਏ ਕਿ ਰਮਨਜੀਤ ਸਿੱਕੀ ‘ਤੇ 6 ਕਰੋੜ 35 ਲੱਖ ਦਾ ਕਰਜ਼ਾ ਚੜਿਆ ਹੋਇਆ ਹੈ।
ਬੈਂਕ ਆਫ਼ ਇੰਡੀਆ ਦਾ ਉਨ੍ਹਾਂ ਨੇ ਕਰੋੜਾਂ ‘ਚ ਕਰਜ਼ਾ ਮੋੜਨਾ ਹੈ ਇਸ ਲਈ ਬੈਂਕ ਨੇ ਉਨ੍ਹਾਂ ਨੂੰ ਡਿਫ਼ਾਲਟਰ ਘੋਸ਼ਿਤ ਕਰ ਦਿੱਤਾ ਹੈ।ਦੱਸਣਯੋਗ ਹੈ ਕਿ ਬੈਂਕ ਅਧਿਕਾਰੀਆਂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਸੀ ਕਿ ਉਨ੍ਹਾਂ ਨੂੰ ਨਾਮਜ਼ਦਗੀ ਭਰਨ ਦੀ ਆਗਿਆ ਨਾ ਦਿੱਤੀ ਜਾਵੇ।ਫਿਰ ਵੀ ਉਨਾਂ੍ਹ ਨੂੰ ਟਿਕਟ ਕਿਸ ”ਕੀਮਤ’ ‘ਤੇ ਦਿੱਤੀ ਗਈ?