ਵਿਧਾਨ ਸਭਾ ਹਲਕਾ ਰਾਮਪੁਰਾ ਦੇ ਪਿੰਡ ਕੋਠਾ ਗੁਰੂ ’ਚ ਆਮ ਆਦਮੀ ਪਾਰਟੀ ਦੇ ਲੀਡਰ ਬਲਕਾਰ ਸਿੱਧੂ ਨੇ ਵਿਰੋਧੀਆਂ ਨੂੰ ਚੁਣੌਤੀ ਦਿੰਦਿਆਂ ਕਿ ਕਾਂਗਰਸ ਦੇ ਰਾਜ ’ਚ ਤਾਂ ਕਾਂਗਰਸੀ ਵਰਕਰ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਬਾਕੀ ਲੋਕਾਂ ਦੀ ਸੁਣਵਾਈ ਦੂਰ ਦੀ ਗੱਲ ਹੈ। ਇਸ ਮੌਕੇ ਉਨ੍ਹਾਂ ਨੇ ਮਾਲ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਦਿੱਲੀ ਦੇ ਵਿਕਾਸ ਅਤੇ ਸਹੂਲਤਾਂ ਤੋਂ ਪੰਜਾਬ ਦੇ ਲੋਕ ਹੁਣ ਜਾਣੂ ਹੋ ਚੁੱਕੇ ਹਨ, ਇਸ ਲਈ ਉਹ ਤੁਹਾਡੀਆਂ ਚਾਲਾਂ ਵਿਚ ਨਹੀਂ ਆਉਣਗੇ। ਉਨ੍ਹਾਂ ਆਖਿਆ ਕਿ ਮਾਲ ਮੰਤਰੀ ਦੇ ਹਲਕਾ ਰਾਮਪੁਰਾ ਫੂਲ ’ਚ ਕਾਂਗਰਸ ਸਰਕਾਰ ਦੇ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ ਜਿੱਥੇ ਅੱਜ ਵੀ ਵੱਡੀ ਗਿਣਤੀ ਪਿੰਡਾਂ ਦੀਆਂ ਗਲੀਆਂ ਵਿਚ ਗੋਡੇ-ਗੋਡੇ ਪਾਣੀ ਫਿਰਦਾ ਹੈ, ਛੱਪੜਾਂ ਚੋਂ ਆਉਂਦੀ ਬਦਬੂ , ਲਿੰਕ ਸੜਕਾਂ ਦਾ ਮੰਦਾ ਹਾਲ ਅਤੇ ਬੁਨਿਆਦੀ ਸਹੂਲਤਾਂ ਨੂੰ ਤਰਸਦੇ ਗਰੀਬ ਪੰਜਾਬ ਸਰਕਾਰ ਅੱਗੇ ਹਾਲ ਦੁਹਾਈ ਪਾ ਰਹੇ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਪੰਜਾਬ ਪ੍ਰਤੀ ਸੋਚ ਨੂੰ ਘਰ-ਘਰ ਬਿਜਲੀ ਦੀ ਪਹਿਲੀ ਗਰੰਟੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਆਗੂ ਬਲਕਾਰ ਸਿੱਧੂ ਨੇ ਮੀਟਿੰਗਾ ਦੀ ਲੜੀ ਤਹਿਤ ਅੱਜ ਪਿੰਡ ਕੋਠਾ ਗੁਰੂ ਤੋਂ ਇਲਾਵਾ ਸਿਰੀਏਵਾਲਾ ਅਤੇ ਬੁਰਜ ਲੱਧਾ ਵਿਖੇ ਇਕੱਠਾਂ ਨੂੰ ਸੰਬੋਧਨ ਕੀਤਾ। ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਆਪ ਦੀ ਸਰਕਾਰ ਆਉਣ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇੱਕ ਹਫਤੇ ਅੰਦਰ ਅੰਦਰ ਲਾਗੂ ਕੀਤਾ ਜਾਵੇਗਾ। ਇਸ ਮੌਕੇ ਨਛੱਤਰ ਸਿੰਘ ਸਿੱਧੂ, ਗੋਬਿੰਦਰ ਸਿੰਘ ਪਾਲਾ ਸਰਕਲ ਇੰਚਾਰਜ ਕੋਠਾਗੁਰੂ, ਸੋਨੂੰ,ਕੈਡੀ ਕੋਠਾਗੁਰੂ, ਗੁਰਮੇਲ ਸਿੰਘ, ਸੂਬੇਦਾਰ ਲਛਮਣ ਸਿੰਘ, ਗੁਰਤੇਜ ਸਿੰਘ, ਦਲਵੀਰ ਸਿੰਘ ਬੱਗੜ, ਸਤਨਾਮ ਸਿੰਘ, ਰਾਮ ਸਿੰਘ ਸਿਰੀਏਵਾਲਾ, ਗੁਰਮੇਲ ਸਿੰਘ, ਜੱਗੀ ਸਿੰਘ, ਸੂਬੇਦਾਰ ਛਿੰਦਰਪਾਲ ਸਿੰਘ, ਗੁਰਦੀਪ ਸਿੰਘ, ਜਗਰਾਜ ਸਿੰਘ, ਸੁਖਦੇਵ ਸਿੰਘ ਬੁਰਜ ਲੱਧਾ,ਸਰਕਲ ਇੰਚਾਰਜ ਰਾਕੇਸ਼ ਕੁਮਾਰ ਹਾਜਰ ਸਨ।