ਹਾਰਦਿਕ ਪਟੇਲ ਅੱਜ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋ ਗਏ ਹਨ।ਉਨ੍ਹਾਂ ਨੂੰ ਪ੍ਰਦੇਸ਼ ਪ੍ਰਧਾਨ ਸੀਆਰ ਪਾਟਿਲ ਨੇ ਬੀਜੇਪੀ ਦੀ ਮੈਂਬਰਸ਼ਿਪ ਦਿਵਾਈ।ਇਸ ਮੌਕੇ ‘ਤੇ ਪਾਟਿਲ ਅਤੇ ਨਿਤਿਨ ਪਟੇਲ ਤੋਂ ਇਲਾਵਾ ਬਾਕੀ ਕੋਈ ਸੀਨੀਅਰ ਲੀਡਰ ਮੌਜੂਸ ਨਹੀਂ ਦਿਸਿਆ।
ਦੱਸਣਯੋਗ ਹੈ ਕਿ ਪਾਟਿਲ ਨੇ ਪਿਛਲੇ ਹੀ ਮਹੀਨੇ ਕਾਂਗਰਸ ਪਾਰਟੀ ਛੱਡੀ ਸੀ।ਉਨਾਂ੍ਹ ਨੂੰ ਗੁਜਰਾਤ ਸੂਬੇ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ।ਪਰ ਹਾਰਦਿਕ ਦਾ ਦੋਸ਼ ਸੀ ਕਿ ਉਨ੍ਹਾਂ ਨੂੰ ਕੰਮ ਦੀ ਆਜ਼ਾਦੀ ਅਤੇ ਅਧਿਕਾਰ ਨਹੀਂ ਸਨ।ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਦੇ ਕੰਮ ਦੇ ਤਰੀਕੇ ‘ਤੇ ਕਈ ਵਾਰ ਸਵਾਲ ਖੜੇ ਕੀਤੇ ਸੀ।
ਹਾਰਦਿਕ ਨੂੰ ਪ੍ਰਦੇਸ਼ ਪ੍ਰਧਾਨ ਸੀਆਰ ਪਾਟਿਲ ਅਤੇ ਸੀਨੀਅਰ ਬੀਜੇਪੀ ਨੇਤਾ ਨਿਤਿਨ ਪਟੇਲ ਨੇ ਪਾਰਟੀ ਦੀ ਮੈਂਬਰਸ਼ਿਪ ਦਿਵਾਈ।ਇਸ ਮੌਕੇ ‘ਤੇ ਕਈ ਹੋਰ ਸੀਨੀਅਰ ਨੇਤਾ, ਕੋਈ ਕੇਂਦਰੀ ਪੱਧਰ ਦਾ ਨੇਤਾ ਉੱਥੇ ਨਹੀਂ ਸੀ।ਗੁਜਰਾਤ ਤੋਂ ਸੀਐੱਮ ਭੁਪਿੰਦਰ ਪਟੇਲ ਵੀ ਉੱਥੇ ਨਹੀਂ ਸੀ।ਭਾਜਪਾ ਪਾਰਟੀ ਜੁਆਇੰਨ ਕਰਨ ਤੋਂ ਪਹਿਲਾਂ ਹਾਰਦਿਕ ਪਟੇਲ ਨੇ ਅੱਜ ਦੁਰਗਾ ਪੂਜਾ ਕੀਤੀ।ਉਹ ਗਊ ਪੂਜਾ ਕਰਨ ਵੀ ਗਏ ਸਨ।ਉਨ੍ਹਾਂ ਨੇ ਅੱਜ ਹੀ ਸਵਾਮੀਨਰਾਇਣ ਗੁਰੂ ਮੰਦਿਰ ‘ਚ ਵੀ ਪੂਜਾ ਕੀਤੀ।