ਪੰਜਾਬ ’ਚ ਹੋਣ ਵਾਲੀਆਂ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਣੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਵੱਡੇ ਵੱਡੇ ਦਾਅ ਖੇਡੇ ਜਾ ਰਹੇ ਹਨ। ਹੁਣ ਕਾਂਗਰਸ ਪਾਰਟੀ ਵੱਲੋਂ ਵੀ ਸੰਗਰੂਰ ਜ਼ਿਮਣੀ ਚੋਣਾਂ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਦਲਵੀਰ ਸਿੰਘ ਗੋਲਡੀ ਨੂੰ ਕਾਂਗਰਸ ਨੇ ਸੰਗਰੂਰ ਜ਼ਿਮਨੀ ਚੋਣਾਂ ਲਈ ਉਮੀਦਵਾਰ ਐਲਾਨਿਆਂ ਹੈ। ਦੱਸ ਦੇਈਏ ਕਿ ਦਲਬੀਰ ਸਿੰਘ ਗੋਲਡੀ ਵੱਲੋਂ ਕੱਲ੍ਹ ਨਾਮਜ਼ਦਗੀ ਭਰੀ ਜਾ ਸਕਦੀ ਹੈ ਤੇ ਕੱਲ੍ਹ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਵੀ ਹੈ।
ਦੱਸ ਦੇਈਏ ਕਿ ਦਲਵੀਰ ਸਿੰਘ ਗੋਲਡੀ ਧੂਰੀ ਤੋਂ ਵਿਧਾਇਕ ਰਹਿ ਚੁਕੇ ਹਨ ਤੇ ਉਨ੍ਹਾਂ ਵੱਲੋਂ ਇਸ ਬਾਰ ਵੀ ਧੂਰੀ ਤੋਂ ਚੋਣ ਲੜੀ ਗਈ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਧੂਰੀ ਤੋਂ ਹੀ ਚੋਣ ਲੜ ਰਹੇ ਸੀ ਜਿਸ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨ ਪਿਆ।