ਦਿੱਲੀ – ਨੈਸ਼ਨਲ ਹੈਰਾਲਡ ਕੇਸ ’ਚ ਈਡੀ ਅੱਗੇ ਅੱਜ ਕਾਂਗਰਸੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਪੇਸ਼ ਤੋਂ ਪਹਿਲਾਂ ਅੱਜ ਪਾਰਟੀ ਨੇ ਕੇਂਦਰ ਦੀ ਸਰਕਾਰ ਤੇ ਵਰਦਿਆਂ ਦੋਸ਼ ਲਾਇਆ ਕਿ ਉਹ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਐੱਨਫੋਰਸਮੈਂਟ ਡਾਇਰੈਕਟੋਰੇਟ ( ਈਡੀ ) ਦੀ ਦੁਰਵਰਤੋਂ ਕਰ ਰਹੀ ਹੈ। ਉਨਾ ਸਪੱਸ਼ਟ ਕੀਤਾ ਕਿ ਜਦ ਰਾਹੁਲ ਗਾਂਧੀ ਈਡੀ ਅੱਗੇ ਪੇਸ਼ ਹੋਣਗੇ ਤਾਂ ਕਾਂਗਰਸੀ ਵੀ ਉਨਾ ਨਾਲ ਈਡੀ ਦਫਤਰ ਤੱਕ ਮਾਰਚ ਕੱਢਣਗੇ ।
ਕੇਂਦਰ ਸਰਕਾਰ ਆਪਣੀਆਂ ਧੱਕੇਸ਼ਾਹੀਆਂ ਕਰ ਰਹੀਆਂ ਹਨ ,ਇਹ ਗੈਰ ਲੋਕਤੰਤਰੀ ਹੈ ਤੇ ਅੱਜ ਦੇਸ਼ ਭਰ ਚ ਕੇਂਦਰ ਸਰਕਾਰ ਖਿਲਾਫ ਰੋਹ ਪ੍ਰਦਸ਼ਨ ਕੀਤੇ ਜਾਣਗੇ ।
ਆਗੂਆਂ ਕੇਂਦਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜਦ ਗੁਆਂਢੀ ਮੁਲਕ ਸਾਡੇ ਦੇਸ਼ ਤੇ ਚੜ ਕੇ ਆਂਉਦੇ ਹਨ ਉਦੋਂ ਤਾਂ ਕੇਂਦਰ ਸਰਕਾਰ ਕੁਝ ਨਹੀ ਕਰਦੀ,ਸਗੋਂ ਉਨਾ ਨੂੰ ਭਾਰਤ ਦਾ ਹਿੱਸਾ ਦੇ ਰਹੀ ਹੈ । ਕਾਂਗਰਸੀ ਸੀਨੀਅਰ ਆਗੂਆਂ ਸਪੱਸ਼ਟ ਤੌਰ ਤੇ ਦੱਸਿਆ ਕਿ ਅਸੀ ਧੱਕਾ ਬਰਦਾਸ਼ਤ ਨਹੀ ਕਰਾਂਗੇ ਤੇ ਕਿਸੇ ਵੀ ਕੀਮਤ ਤੇ ਸਾਡੀ ਆਵਾਜ ਦਬਾਈ ਨਹੀਂ ਜਾ ਸਕਦੀ ਹੈ। ਸਾਡੀ ਲੜਾਈ ਜਾਰੀ ਰਹੇਗੀ।’
ਕਾਂਗਰਸ ਨੇ ਕਿਹਾ ਹੈ ਕਿ ਇਹ ਕੇਸ ਸਿਆਸਤ ਤੋਂ ਪ੍ਰੇਰਿਤ ਹਨ। ਇਥੇ ਇਹ ਜਿਕਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 23 ਜੂਨ ਨੂੰ ਤਲਬ ਕੀਤਾ ਹੈ। ਦੂਜੇ ਪਾਸੇ ਕਾਂਗਰਸ ਤੇ ਸੀਨੀਅਰ ਆਗੂ ਕਾਂਗਰਸ ਦੇ ਸੀਨੀਅਰ ਮੰਤਰੀ ਪੀ ਚਿਦੰਬਰਮ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਈਡੀ ਵੱਲੋਂ ਜਾਰੀ ਹੋਏ ਸੰਮਨ ਕੇਂਦਰ ਦੀ ਸੌੜੀ ਸਿਆਸਤ ਤੋਂ ਪ੍ਰੇਰਿਤ ਹੈ। ਉਨਾਂ ਕਿਹਾ ਕਿ ਨੈਸ਼ਨਲ ਹੈਰਾਲਡ ਕੇਸ ’ਚ ਪੈਸਿਆਂ ਦਾ ਕੋਈ ਲੈਣ-ਦੇਣ ਨਹੀਂ ਹੋਇਆ ਹੈ ਅਤੇ ਇਹ ਕਾਲੇ ਧਨ ਨੂੰ ਸਫੈਦ ਬਣਾਉਣ ਦਾ ਮਾਮਲਾ ਕਿਵੇਂ ਹੋ ਸਕਦਾ ਹੈ। ਉਨਾਂ ਦਲੀਲ ਦੇ ਕੇ ਕਿਹਾ ਕਿ , ਇਹ ਕਿਸੇ ਵਿਅਕਤੀ ’ਤੇ ਪਰਸ ਖੋਹਣ ਦੇ ਦੋਸ਼ ਲਾਉਣ ਵਾਂਗ ਹੈ ਜਦਕਿ ਨਾ ਕੋਈ ਪਰਸ ਹੈ ਅਤੇ ਨਾ ਹੀ ਲੁੱਟ-ਖੋਹ ਦੀ ਕੋਈ ਵਾਰਦਾਤ ਹੋਈ ਹੈ।’’ ਇਸ ਲਈ ਇਹ ਸਿਰਫ ਨਫਰਤ ਭਰੀ ਸਿਆਸਤ ਦਾ ਪ੍ਰਤੀਕ ਹੈ,ਜਿਸ ਦਾ ਕੋਈ ਸਿਰ-ਪੈਰ ਨਹੀ ਹੈ ।