ਕਾਬੁਲ ਸ਼ਹਿਰ ਵਿੱਚ ਵੱਡਾ ਧਮਾਕਾ ਹੋਇਆ ਹੈ। ਸਥਾਨਕ ਪੱਤਰਕਾਰ ਅਨੁਸਾਰ ਇਸ ਦੀ ਆਵਾਜ਼ ਦੂਰ -ਦੂਰ ਤੱਕ ਸੁਣੀ ਗਈ ਹੈ। ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਸ ਧਮਾਕੇ ਵਿੱਚ ਕਿੰਨਾ ਨੁਕਸਾਨ ਹੋਇਆ ਹੈ। ਹਵਾਈ ਅੱਡੇ ਦੇ ਨੇੜੇ ਕਾਲਾ ਧੂੰਆਂ ਦਿਖਾਈ ਦੇ ਰਿਹਾ ਹੈ।ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਤੋਂ ਪਹਿਲਾਂ 26 ਅਗਸਤ ਨੂੰ ਕਾਬੁਲ ਹਵਾਈ ਅੱਡੇ ਤੋਂ ਬਾਅਦ ਦੋ ਲੜੀਵਾਰ ਧਮਾਕੇ ਹੋਏ ਸਨ ਜਿਨ੍ਹਾਂ ਵਿੱਚ 170 ਲੋਕ ਮਾਰੇ ਗਏ ਸਨ।
ਖਜੇਹ ਬਾਗਰਾ ਇਲਾਕੇ ਵਿੱਚ ਰਾਕੇਟ ਦਾਗੇ ਜਾਣ ਦੀ ਖ਼ਬਰ ਹੈ। ਘਰ ‘ਤੇ ਹਮਲੇ ਤੋਂ ਬਾਅਦ ਧੂੰਆਂ ਦਿਖਾਈ ਦੇ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਘਰ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਚਿਤਾਵਨੀ ਦਿੱਤੀ ਸੀ ਕਿ ਅੱਤਵਾਦੀ ਅਗਲੇ 24 ਤੋਂ 36 ਘੰਟਿਆਂ ਵਿੱਚ ਇੱਕ ਵਾਰ ਫਿਰ ਕਾਬੁਲ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਚਿਤਾਵਨੀ ਦੇ ਬਾਅਦ ਹੀ ਦੁਬਾਰਾ ਧਮਾਕਾ ਹੋਇਆ ਹੈ।
ਇਸਲਾਮਿਕ ਸਟੇਟ ਖੁਰਾਸਾਨ ਨੇ 26 ਅਗਸਤ ਨੂੰ ਹੋਏ ਕਾਬੁਲ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਆਈਐਸਆਈਐਸ ਦੇ ਟਿਕਾਣਿਆਂ ਉੱਤੇ ਡਰੋਨ ਹਮਲੇ ਕੀਤੇ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਸੀ ਕਿ ਸਾਡੇ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।