ਕਿਰਨ ਬੇਦੀ ਨੇ ਉਦਾਹਰਨ ਦੇ ਬਹਾਨੇ ਨਾਲ ਸਿੱਖਾਂ ਦਾ ਮਜ਼ਾਕ ਬਣਇਆ ?
ਚੰਡੀਗੜ – ਦੇਸ਼ ਦੀ ਪਹਿਲੀ ਆਈ ਪੀ ਐਸ ਮਹਿਲਾ ਅਧਿਕਾਰੀ ਕਿਰਨ ਬੇਦੀ ਇਕ ਪ੍ਰੋਗਰਾਮ ਚ ਸਿੱਖਾਂ ਬਾਰੇ ਵਿਵਾਦਤ ਬਿਆਨ ਦੇਣ ਨਾਲ ਸਿੱਖ ਜਗਤ ‘ਚ ਰੋਸ ਦੀ ਲਹਿਰ ਦੋੜ ਗਈ ਹੈ । ਕਿਰਨ ਬੇਦੀ ਨੇ ਸਟੇਜ ‘ਤੇ ਬੋਲਦਿਆਂ ਕਿਹਾ ਕਿ ਸਮਾਂ ਕੀ ਹੋਇਆ ਕਿ 12 ਵਜ ਗਏ ਹਨ ,ਕਿਥੇ ਇਥੇ ਕੋਈ ਸਿੱਖ ਤਾਂ ਨਹੀ ਬੈਠਾ ਹੋਇਆ ,ਦੱਸ ਦਈਏ ਕਿ ਇਹ ਉਦਾਹਰਨ ਦੇ ਬਹਾਨੇ ਨਾਲ ਕਿਰਨ ਬੇਦੀ ਨੇ ਸਿੱਖਾਂ ਦਾ ਮਜ਼ਾਕ ਬਣਇਆ ਹੈ ,ਜਿਸ ਨਾਲ ਸਮੁੱਚੀ ਸਿੱਖ ਕੌਮ ਗੁੱਸੇ ‘ਚ ਹੈ ।
ਹੈਰਾਨੀ ਇਹ ਹੈ ਕਿ ਸਿੱਖਾਂ ਬਾਰੇ ਦਿੱਤਾ ਗਿਆ ਇਹ ਬਿਆਨ ਬੇਹੱਦ ਮਾੜੀ ‘ਤੇ ਘਟੀਆ ਸੋਚ ਦਾ ਪ੍ਰਤੀਕ ਦਿਖਾਈ ਦੇ ਰਿਹਾ ਹੈ । ਦੱਸ ਦਈਏ ਕਿ ਕਿਰਨ ਬੇਦੀ ਆਪ ਇਕ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ। ਇਹ ਵਿਵਾਦਤ ਬਿਆਨ ‘ਤੇ ਸਿੱਖ ਜਥੇਬੰਦੀਆਂ ਤੇ ਹੋਰ ਧਾਰਮਿਕ ਸੰਸਥਾਵਾਂ ‘ਚ ਬੇਹੱਦ ਰੋਸ ਦਾ ਪ੍ਰਗਾਟਾਵਾ ਕੀਤਾ ਜਾ ਰਿਹਾ ਹੈ ।
ਕਿਰਨ ਬੇਦੀ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ
ਕਿਰਨ ਬੇਦੀ ਪਿਸ਼ਾਵਰੀਆ ਅੰਮ੍ਰਿਤਸਰ ’ਚ ਵੱਡੀ ਹੋਈ। ਸਾਰੇ ਪਰਿਵਾਰ ’ਚ ਉਹ ਲਾਡਾਂ-ਪਿਆਰਾਂ ਤੇ ਸੁਰੱਖਿਅਤ ਵਾਤਾਵਰਨ ’ਚ ਪਲੀ। ਪਰਿਵਾਰ ਕੋਲ ਜ਼ਮੀਨ, ਧਰਮਸ਼ਾਲਾ, ਵੋਲਗਾ ਤੇ ਸੇਵੋਏ ਜਿਹੇ ਹੋਟਲਾਂ ਦੀ ਮਾਲਕੀ ਸੀ। ਉਹ ਸੇਕਰਡ ਹਾਰਟ ਸਕੂਲ ਤੇ ਫਿਰ ਗੌਰਮਿੰਟ ਕਾਲਜ (ਵਿਮੈਨ) ਸਾਈਕਲ ’ਤੇ ਚੜ੍ਹ ਕੇ ਜਾਂਦੀ।ਕਿਰਨ ਤੇ ਉਹਦੀਆਂ ਤਿੰਨ ਭੈਣਾਂ ਦੀ ਟੈਨਿਸ ਕੋਰਟ ਜਿਹੀਆਂ ਸਹੂਲਤਾਂ ਤੱਕ ਪਹੁੰਚ ਸੀ ਤੇ ਅਜਿਹੇ ਮੌਕੇ ਵਰਤਦਿਆਂ ਉਨ੍ਹਾਂ ਨੇ ਟੂਰਨਾਮੈਂਟ ਜਿੱਤੇ ਤੇ ਖੂਬ ਯਾਤਰਾਵਾਂ ਕੀਤੀਆਂ।
ਇਹ ਵੀ ਜਿਕਰਯੋਗ ਹੈ ਕਿ ਇਨ੍ਹਾਂ ਟੂਰਨਾਮੈਂਟਾਂ ਦੌਰਾਨ ਹੀ ਕਿਰਨ ਦਾ ਵਾਹ ਖੇਡ ਅਦਾਰਿਆਂ ਨਾਲ ਪਿਆ, ਜੋ ਮੈਰਿਟ ਦੀ ਥਾਂ ਹੋਰ ਪਹਿਲੂਆਂ ਨੂੰ ਤਰਜੀਹ ਦਿੰਦੇ ਸਨ। ਉਹ ਯਾਦ ਕਰਦੀ ਹੈ ਸਰਕਾਰੀ ਭ੍ਰਿਸ਼ਟਾਚਾਰ ਨਾਲ ਇਹ ਮੇਰਾ ਪਹਿਲਾ ਵਾਹ ਸੀ ਤੇ ਇਨ੍ਹਾਂ ਅਫਸਰਾਂ ਕਾਰਨ ਮੈਥੋਂ ਬੜੇ ਮੌਕੇ ਖੁੱਸੇ।’’ਅੰਮ੍ਰਿਤਸਰ ਤੋਂ ਉਹ ਚੰਡੀਗੜ੍ਹ ਆ ਗਈ। ਇਥੇ ਉਹਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਖੇਡਾਂ ਦੇ ਨਾਲ-ਨਾਲ ਅਕਾਦਮਿਕ ਵਜ਼ੀਫਾ ਵੀ ਮਿਲਿਆ। ਪ੍ਰੋ. ਜੇ.ਸੀ. ਆਨੰਦ ਤੇ ਐਮ.ਐਮ. ਪੂਰੀ ਜਿਹੇ ਅਧਿਆਪਕਾਂ ਕੋਲ ਪੜ੍ਹਦਿਆਂ ਉਨ੍ਹਾਂ ਰਾਜਨੀਤੀ ਸ਼ਾਸਤਰ ’ਚ ਐਮ.ਏ. ਕੀਤੀ।
ਕੁਝ ਸਮਾਂ ਉਹਨੇ ਅੰਮ੍ਰਿਤਸਰ ’ਚ ਪੜ੍ਹਾਇਆ ਕਿ ਉਹ ਦੇਸ਼ ਦੀ ਪਹਿਲੀ ਮਹਿਲਾ ਪੁਲੀਸ ਅਧਿਕਾਰੀ ਬਣ ਗਈ। ਪਹਿਲੀ ਮਹਿਲਾ ਆਈ.ਪੀ.ਐਸ. ਹੋਣ ਦੀ ਹੈਸੀਅਤ ’ਚ ਉਹਨੇ ‘‘ਮਰਦਾਂ ਦੇ ਇਸ ਸੰਸਾਰ ’ਚ’’ ਸਦਾ ਬਰਾਬਰ ਦੀ ਹੋ ਕੇ ਨਿਭਣ ਦਾ ਯਤਨ ਕੀਤਾ। ਇਹ ਵੀ ਜਿਕਰਯੋਗ ਹੈ ਕਿ ਇੱਕ ਵਾਰ ਹਿੰਸਕ ਭੀੜ ਨੂੰ ਕਾਬੂ ਕਰਨ ਲਈ ਕਿਰਨ ਨੇ ਉਵੇਂ ਹੀ ਸਖਤ ਗਾਲਾਂ ਕੱਢੀਆਂ, ਜਿਵੇਂ ਇਹੋ ਜਿਹੇ ਹਾਲਾਤ ’ਚ ਮਰਦ ਅਫਸਰਾਂ ਨੇ ਕੱਢੀਆਂ ਹੋਣੀਆਂ ਸਨ।