ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਵੱਲੋਂ ਹਰਿਆਣਾ ਕਿਸਾਨਾਂ ਦੇ ਖਿਲਾਫ ਦਰਜ ਦੇਸ਼ ਧ੍ਰੋਹ ਦੇ ਕੇਸਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ | ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ‘ਤੇ ਅਜਿਹੇ ਕੇਸ ਦਰਜ ਕਰਕੇ ਅੰਦੋਲਨ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਇਸ ਦੇ ਨਾਲ ਹੀ ਟਿਕੈਤ ਨੇ ਕਿਹਾ ਕਿ ਪਹਿਲਾ ਵੀ ਪੁਲਿਸ ਪ੍ਰਸ਼ਾਸਨ ਨੇ ਗੱਲਬਾਤ ਨਾਲ ਮਸਲੇ ਦਾ ਹੱਲ ਕੀਤਾ ਪਰ ਫਿਰ ਉਹ ਕਿਸਾਨਾਂ ‘ਤੇ ਦੇਸ਼ ਧ੍ਰੋਅ ਦੇ ਮੁਕੱਦਮੇ ਦਰਜ ਕਰ ਰਹੇ ਹਨ |
ਰਾਕੇਸ਼ ਟਿਕੈਤ ਨੇ ਕਿਹਾ ਕਿ ਹਰਿਆਣਾ ਪੁਲਿਸ ਜੇਕਰ ਅਜਿਹਾ ਕਰਦੀ ਰਹੀ ਤਾਂ ਕਿਸਾਨ ਸਿਰਸਾ ਦੇ ਵਿੱਚ ਵੀ ਅੰਦੋਲਨ ਸ਼ੁਰੂ ਕਰ ਦੇਣਗੇ| ਉਨ੍ਹਾਂ ਕਿਹਾ ਕਿ ਦੇਸ਼ ਧ੍ਰੋਹ ਦਾ ਅਰਥ ਹੈ ਕਿਸੇ ਦੇਸ਼ ਦੀ ਤਾਕਤ ਨਾਲ ਜੋੜ ਕੇ ਕਿਸੇ ਦੇ ਦੇਸ਼ ਦੀ ਤਾਕਤ ਨੂੰ ਨੁਕਸਾਨ ਪਹੁੰਚਾਉਣਾ| ਅੰਦੋਲਨਕਾਰੀ ਕਿਸਾਨ ਆਪਣੀਆਂ ਮੰਗਾਂ ਲਈ ਲੜ ਰਹੇ ਹਨ ਅਤੇ ਦੇਸ਼ ਵਿਰੁੱਧ ਸਾਜਿਸ਼ਾਂ ਨਹੀਂ ਰਚ ਰਹੇ। ਹਰਿਆਣਾ ਸਰਕਾਰ ਨੂੰ ਇਨ੍ਹਾਂ ਕੇਸਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਨਹੀਂ ਤਾਂ ਅਗਲੇ ਹਫ਼ਤੇ ਤੋਂ ਹਰਿਆਣਾ ਨੂੰ ਸਿਰਸਾ ਵਿੱਚ ਅੰਦੋਲਨ ਦਾ ਸਾਹਮਣਾ ਕਰਨਾ ਪਵੇਗਾ।