ਭਾਜਪਾ ਵਰਕਰ ਕਈ ਦਿਨਾਂ ਤੋਂ ਪਿੰਡਾਂ ਵਿੱਚ ਜਾ ਕੇ ਅਨਾਜ ਦੀਆਂ ਬੋਰੀਆਂ ਵੰਡ ਰਹੇ ਹਨ ਅਤੇ ਬੈਗਾਂ ਉੱਤੇ ਮੋਦੀ ਦੀ ਫੋਟੋ ਲੱਗੀ ਹੋਈ ਹੈ।ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਸ ਵਿੱਚ ਲੜਨ ਦੀ ਭਾਜਪਾ ਦੀ ਸਾਜ਼ਿਸ਼ ਨੂੰ ਨਾਕਾਮ ਕਰੋ। ਇਹ ਫੋਟੋਆਂ ਵਾਲੀਆਂ ਕਣਕ ਦੀਆਂ ਬੋਰੀਆਂ ਜਾਣ ਬੁੱਝ ਕੀ ਦਿੱਤੀਆਂ ਜਾ ਰਹੀਆਂ ਹਨ | ਭਾਜਪਾ ਛੋਟੇ -ਛੋਟੇ ਲਾਲਚ ਦੇ ਕੇ ਵੋਟਾ ਇਕੱਠੀਆਂ ਕਰ ਰਹੀ ਹੈ ਪਰ ਇਸ ਤਰਾਂ ਫੋਟੋਆ ਲਾ ਕੇ ਸਰਕਾਰ ਦਾ ਰਾਸ਼ਨ ਦੇਣਾ ਇੱਕ ਇਸਤਿਹਾਰ ਦੇਣਾ ਹੈ | ਭਾਜਪਾ ਜੇਕਰ ਪਿੰਡਾ ਵਿੱਚ ਅਜਿਹਾ ਕਰਦੀ ਹੈ ਤਾਂ ਉਨ੍ਹਾਂ ਦਾ ਵਿਰੋਧ ਕਰੇ | ਇਸ ਦੇ ਨਾਲ ਹੀ ਗੁਰਨਾਮ ਚੜੂੰਨੀ ਨੇ ਕਿਹਾ ਕਿ ਕਣਕ ਦਾ ਥੈਲੇ ਲੋਕ ਘਰੋਂ ਲੈ ਕੇ ਜਾਣ ਅਤੇ ਉਹ ਮੋਦੀ ਦੀ ਫੋਟੋ ਵਾਲ ਥੈਲਾ ਉਥੇ ਹੀ ਦੇ ਕੇ ਆਉਣ ਜਾ ਫਿਰ ਜਲਾ ਕੇ ਆਉਣ ਇਹ ਸਾਰਿਆਂ ਨੂੰ ਕਿਸਾਨ ਆਗੂ ਦੀ ਅਪੀਲ ਹੈ |