ਕਿਸਾਨਾਂ ਦੀ ਸੀਐੱਮ ਭਗਵੰਤ ਮਾਨ ਨਾਲ ਮੀਟਿੰਗ ਖ਼ਤਮ ਹੋ ਗਈ ਹੈ।ਕਿਸਾਨਾਂ ਦੀ ਸੀਐੱਮ ਮਾਨ ਨਾਲ ਇੱਕ ਹਫ਼ਤੇ ਬਾਅਦ ਫਿਰ ਮੀਟਿੰਗ ਹੋਵੇਗੀ।ਦੱਸ ਦੇਈਏ ਕਿ ਹੁਣ ਕਿਸਾਨਾਂ ਨੂੰ ਮੱਕੀ, ਮੂੰਗੀ ਤੇ ਬਾਸਮਤੀ ‘ਤੇ ਕਿਸਾਨਾਂ ਨੂੰ ਮਿਲੇਗੀ ਐੱਮਐੱਸਪੀ।
ਉਥੇ ਹੀ ਦੱਸਦੇਈਏ ਕਿ ਸੀਐੱਮ ਭਗਵੰਤ ਮਾਨ ਨੇ ਬਿਜਲੀ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਹੈ।ਮੀਟਿੰਗ ‘ਚ ਇਹ ਵੀ ਫੈਸਲਾ ਹੋਇਆ ਕਿ ਕਿਸਾਨਾਂ ਨੂੰ ਫਸਲਾਂ ਲਈ ਲੋੜੀਂਦੀ ਬਿਜਲੀ ਦਿੱਤੀ ਜਾਵੇਗੀ।ਸਰਕਾਰ ਨੇ ਕਿਸਾਨਾਂ ਦੀ ਬੋਨਸ ਵਾਲੀ ਮੰਗ ਵੀ ਮੰਨ ਲਈ ਹੈ।