ਖੇਤੀ ਕਾਨੂੰਨ ਵਾਪਸੀ ਦੇ ਬਿੱਲ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਸਤਖ਼ਤ ਕਰ ਦਿੱਤੇ ਹਨ।ਇਸਦੇ ਨਾਲ ਤਿੰਨੇ ਖੇਤੀ ਕਾਨੂੰਨ ਅਧਿਕਾਰਿਕ ਰੂਪ ਨਾਲ ਵਾਪਸ ਹੋ ਗਏ ਹਨ।
ਸੰਸਦ ਦੇ ਦੋਵਾਂ ਸਦਨਾਂ ‘ਚ ਪਹਿਲੇ ਦਿਨ ਹੀ ਬਿੱਲ ਪਾਸ ਹੋ ਗਏ ਸਨ।ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਹਾਲ ਹੀ ‘ਚ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵਾਪਸ-ਵਾਪਸ ਆਪਣੇ-ਆਪਣੇ ਘਰ ਜਾਣ ਦੀ ਅਪੀਲ ਕੀਤੀ ਸੀ।