ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਕਈ ਹੋਰ ਵਿਰੋਧੀ ਨੇਤਾਵਾਂ ਨੇ ਜੰਤਰ-ਮੰਤਰ ਪਹੁੰਚ ਕੇ ਤਿੰਨਾਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੇ ਨਾਲ ਇਕਜੁਟਤਾ ਪ੍ਰਗਟ ਕੀਤੀ।ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਨੇਤਾ ਸੰਸਦ ਤੋਂ ਇੱਕ ਬੱਸ ‘ਚ ਸਵਾਰ ਹੋ ਕੇ ਜੰਤਰ-ਮੰਤਰ ਪਹੁੰਚੇ ਜਿੱਥੇ ਕਿਸਾਨ ਸੰਗਠਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸੰਕੇਤਿਕ ‘ਕਿਸਾਨ ਸੰਸਦ’ ਦਾ ਆਯੋਜਨ ਕੀਤੇ ਹੋਏ ਹਨ।ਕਿਸਾਨ ਸੰਗਠਨਾਂ ਦੀ ਮੰਗ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐੱਮਐੱਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਹੈ।
ਕਿਸਾਨਾਂ ਦਾ ਸਮਰਥਨ ਕਰਨ ਲਈ ਪਹੁੰਚ ਵਾਲੇ ਨੇਤਾਵਾਂ ‘ਚ ਰਾਹੁਲ ਗਾਂਧੀ ਤੋਂ ਇਲਾਵਾ ਰਾਜਸਭਾ ਦੇ ਨੇਤਾ ਮਲਿਕਾਅਰਜੁਨ ਖੜਗੇ, ਲੋਕਸਭਾ ‘ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਕਾਂਗਰਸ ਦੇ ਸੰਗਠਨ ਸਕੱਤਰ ਕੇਸੀ ਵੇਣੁਗੋਪਾਲ, ਸ਼ਿਵਸੈਨਾ ਦੇ ਸੰਜੇ ਰਾਉਤ, ਰਾਜਦ ਦੇ ਮਨੋਜ ਝਾਅ, ਭਾਕਪਾ ਦੇ ਵਿਨੇ ਵਿਸ਼ਮ, ਸਮਾਜਵਾਦੀ ਪਾਰਟੀ ਦੇ ਐੱਸਟੀ ਹਸਨ ਅਤੇ ਹੋਰ ਵਿਰੋਧੀ ਨੇਤਾ ਸ਼ਾਮਲ ਸਨ।ਵਿਰੋਧੀ ਦਲਾਂ ਦੇ ਮਾਰਚ ‘ਚ ਆਮ ਆਦਮੀ ਪਾਰਟੀ, ਟੀਐੱਮਸੀ ਅਤੇ ਬੀਅੇੱਸਪੀ ਸ਼ਾਮਲ ਨਹੀਂ ਹੋਈ।
ਵਿਰੋਧੀ ਨੇਤਾਵਾਂ ਦੀ ਬੈਠਕ ‘ਚ ਇਹ ਵੀ ਤੈਅ ਕੀਤਾ ਗਿਆ ਕਿ ਪੇਗਾਸਸ ਜਾਸੂਸੀ ਮਾਮਲਾ ਅਤੇ ਮਹਿੰਗਾਈ ਦੇ ਮੁੱਦੇ ‘ਤੇ ਸਰਕਾਰ ਨੂੰ ਅੱਗੇ ਵੀ ਘੇਰਿਆ ਜਾਵੇਗਾ।ਪੇਗਾਸਸ, ਖੇਤੀ ਕਾਨੂੰਨਾਂ ਅਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ, ਸੰਸਦ ਦੇ ਮਾਨਸੂਨ ਸੈਸ਼ਨ ‘ਚ ਸ਼ੁਰੂ ਤੋਂ ਹੌ ਦੋਵਾਂ ਸਦਨਾਂ ‘ਚ ਰੁਕਾਵਟ ਬਣਿਆ ਹੋਇਆ ਹੈ।19 ਜੁਲਾਈ ਤੋਂ ਇਹ ਸੈਸ਼ਨ ਆਰੰਭ ਹੋਇਆ ਸੀ, ਪਰ ਹੁਣ ਤੱਕ ਦੋਵਾਂ ਸਦਨਾਂ ਦੀ ਕਾਰਵਾਈ ਖਲਲ ਪੈਂਦਾ ਹੈ।