ਦੇਸ਼ ‘ਚ ਕੋਲੇ ਦੀ ਕਮੀ ਦੇ ਚਲਦਿਆਂ ਪੰਜਾਬ ‘ਚ ਵੀ ਬਿਜਲੀ ਸੰਕਟ ਗਹਿਰਾ ਰਿਹਾ ਹੈ,ਜਿਸਦੇ ਵਿਰੋਧ ‘ਚ ਅੱਜ ਕਿਸਾਨਾਂ ਨੇ ਕਰੀਬ 2 ਘੰਟੇ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਜਾਮ ਰੱਖਿਆ।
ਜਲੰਧਰ ਜੋਨ ਦੇ ਚੀਫ ਇੰਜੀਨੀਅਰ ਨੇ ਮੌਕੇ ‘ਤੇ ਪਹੁੰਚ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ 2 ਦਿਨ ਬਾਅਦ ਬਿਜਲੀ ਸਪਲਾਈ ਸੁਚਾਰੂ ਹੋਵੇਗੀ,ਜਿਸਦੇ ਬਾਅਦ ਕਿਸਾਨਾਂ ਨੇ ਧਰਨਾ ਖਤਮ ਕਰ ਦਿੱਤਾ।ਦੂਜੇ ਪਾਸੇ ਜਾਮ ਖਮਤ ਹੋਣ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।