ਕਿਸਾਨ ਆਗੂ ਰਾਕੇਸ਼ ਟਿਕੈਤ ‘ਤੇ ਇਕ ਵਿਅਕਤੀ ਵਲੋਂ ਸਿਆਹੀ ਸੁੱਟ ਦਿੱਤੀ ਗਈ । ਉਹ ਬੈਂਗਲੁਰੂ ਦੇ ਗਾਂਧੀ ਭਵਨ ‘ਚ ਪ੍ਰੈੱਸ ਕਾਨਫਰੰਸ ਕਰ ਰਹੇ ਸਨ। ਪੁਲਿਸ ਨੇ ਸਿਆਹੀ ਸੁੱਟਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਲਿਸ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ ‘ਤੇ ਸਿਆਹੀ ਸੁੱਟਣ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਲੋਕਲ ਪੁਲਿਸ ਦੀ ਜ਼ਿੰਮੇਵਾਰੀ ਹੈ।ਇੱਥੇ ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ ਹੈ।ਇਹ ਸਾਰਾ ਕੁਝ ਸਰਕਾਰ ਦੀ ਮਿਲੀ ਭੁਗਤ ਨਾਲ ਹੋਇਆ ਹੈ।
ਦੱਸ ਦੇਈਏ ਕਿ ਕਿਸਾਨ ਆਗੂ ਬੰਗਲੁਰੂ ਵਿਖੇ ਇੱਕ ਸਭਾ ਕਰ ਰਹੇ ਸੀ ਜਿੱਥੇ ਉਨਾਂ੍ਹ ‘ਤੇ ਹਮਲਾ ਹੋਇਆ।ਸਭਾ ਹਾਲ ‘ਚ ਭਾਰੀ ਹੰਗਾਮਾ ਹੋਇਆ ਤੇ ਕੁਰਸੀਆਂ ਵੀ ਚੱਲੀਆਂ।