ਰੁਲਦੂ ਸਿੰਘ ਮਾਨਸਾ ਦੇ ਵੱਲੋਂ ਤੋਮਰ ਨੂੰ ਠੋਕਵਾ ਜਵਾਬ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਅੰਦੋਲਨ ਦੇ ਸ਼ੁਰੂ ‘ਚ ਕਿਸਾਨਾ ਨੂੰ ਕੋਰੋਨਾ ਦਾ ਡਰਾਵਾ ਦਿੱਤਾ ਸੀ ਪਰ ਕਿਸਾਨ ਕੇਂਦਰ ਦੇ ਉਸ ਡਰਾਵੇ ਤੋਂ ਨਹੀਂ ਡਰੇ ਅਤੇ ਅੰਦੋਲਨ ‘ਚ ਹਾਲੇ ਤੱਕ ਡਟੇ ਹਨ | ਇਸ ਦੇ ਨਾਲ ਹੀ ਰੁਲਦੂ ਸਿੰਘ ਨੇ ਕਿਹਾ ਕਿ 26 ਜਨਵਰੀ ਤੋਂ ਬਾਅਦ ਕੇਂਦਰ ਨੇ ਆਪਣ RSS ਦੇ ਗੁੰਡਿਆਂ ਤੋਂ ਕਿਸਾਨਾਂ ‘ਤੇ ਹਮਲੇ ਕਰਵਾਏ |
ਉਨ੍ਹਾਂ ਕਿਹਾ ਕਿ 22 ਤਰੀਕ ਨੂੰ ਤੋਮਰ ਨੇ ਮੀਟਿੰਗ ਦੇ ਵਿੱਚ ਕਿਹਾ ਸੀ ਕਿ ਕਿਸਾਨ ਲੀਡਰ ਆਪਣੀ ਪਰੇਡ ਸ਼ੁਰੂ ਕਰ ਲੈਣ ਅਸੀ ਆਪਣੀ ਪਰੇਡ ਕਰਾਂਗੇ ਜਿਸ ਤੋਂ ਬਾਅਦ ਸਾਰੇ ਕਿਸਾਨ ਆਗੂ ਕੇਂਦਰ ਦੀ ਗੱਲ ਸਮਝ ਕੇ ਸਾਵਧਾਨ ਹੋ ਗਏ ਸਨ | ਇਸ ਦੇ ਨਾਲ ਹੀ ਤੋਮਰ ਨੇ ਉਸ ਸਮੇਂ ਬਿਆਨ ਦਿੱਤਾ ਸੀ ਕਿ ਕਿਸਾਨ ਅੰਦੋਲਨ 2 ਦਿਨਾਂ ਤੱਕ ਚੁਕਵਾ ਦੇਵਾਂਗੇ ਪਰ ਹਾਲੇ ਤੱਕ ਕਿਸਾਨ ਅੰਦੋਲਨ ਚੜਦੀਕਲਾ ਦੇ ਵਿੱਚ ਹੈ | ਉਨ੍ਹਾਂ ਕਿਹਾ ਕਿ ਰਾਕੇਸ਼ ਟਿਕੈਸ਼ ਤੇ ਹਮਲਾ ਵੀ ਸਰਕਾਰ ਦੇ ਗੁੰਡਿਆ ਨੇ ਕੀਤਾ ਸੀ |
ਰੂਲਦੂ ਸਿੰਘ ਮਾਨਸਾ ਨੇ ਕਿਹਾ ਕਿ ਭਾਜਪਾ ਕਹਿੰਦੀ ਅਸੀਂ ਕਿਸਾਨ ਅੰਦੋਲਨ ਤੱਕ ਮਾਰਚ ਕਰਾਂਗੇ ਪਰ ਪਤਾ ਲਗਦੇ ਹੀ ਕਿਸਾਨ ਜਥੇਬੰਦੀਆਂ ਪਹੁੰਚ ਗਈਆ ਸਨ ਜਿੱਖੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਲਿਆ |
ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੋਦੀ ਆਪਣੇ ਲੋਕ ਹਰਿਆਣਾ ‘ਚ ਕਿਉਂ ਨਹੀਂ ਭੇਜਦਾ ਉਥੇ ਤਾਂ ਮੁੱਖ ਮੰਤਰੀ ਵੀ ਮੋਦੀ ਦਾ ਹੀ ਹੈ ਕਿਉਂ ਮੋਦੀ ਪੰਜਾਬ ਦੇ ਵਿੱਚ ਆਪਣ ਬੰਦੇ ਭੇਜਦਾ ਹੈ |
ਸੰਸਦ ਦੇ ਵਿੱਚ ਵੀ ਸਿਆਸੀ ਪਰਾਟੀਆਂ ਦੀ ਸਲਾਂਘਾ ਕਰਦਿਆ ਕਿਹਾ ਕਿ ਮੋਦੀ ਨੂੰ ਸੰਸਦ ਮੈਂਬਰ ਪਾਰਲੀਮੈਂਟ ਦੇ ਅੰਦਰ ਬੋਲਣ ਨਹੀਂ ਦੇ ਰਹੇ ਅਤੇ ਕਿਸਾਨ ਬਾਹਰ ਜੇਕਰ ਕੋਈ ਸਿਆਸੀ ਪਾਰਟੀ ਨੇ ਕਿਸਾਨਾਂ ਦੇ ਮੁੱਦੇ ਦੁਬਾਉਣ ਦੀ ਕੋਸ਼ਿਸ ਕੀਤੀ ਤਾਂ ਉਸ ਦਾ ਭਾਜਪਾ ਦੀ ਤਰਾਂ ਵਿਰੋਧ ਕੀਤਾ ਜਾਵੇਗਾ |