ਇੱਕ ਸਾਲ ਤੱਕ ਕਿਸਾਨ ਸੜਕਾਂ ‘ਤੇ ਡਟੇ ਰਹੇ।ਖੁੱਲ੍ਹੇ ਆਸਮਾਨ ਦੇ ਹੇਠਾਂ ਤੰਬੂ ਅਤੇ ਟੈਂਟਾਂ ਦੇ ਅੰਦਰ ਗਰਮੀ-ਸਰਦੀ ਸਹਿੰਦੇ ਰਹੇ।ਪਰ ਅੱਜ ਕਿਸਾਨਾਂ ਦੇ ਚਿਹਰਿਆਂ ‘ਤੇ ਕੋਈ ਪ੍ਰੇਸ਼ਾਨੀ ਨਹੀਂ, ਸਗੋਂ ਉਨਾਂ੍ਹ ਦੇ ਅੰਦਰ ਜਿੱਤ ਦੀ ਖੁਸ਼ੀ ਹੈ।ਕਿਸਾਨਾਂ ‘ਚ ਜਸ਼ਨ ਦਾ ਮਾਹੌਲ਼ ਹੈ।ਦਿੱਲੀ ਬਾਰਡਰਾਂ ‘ਤੇ ਵਿਆਹ ਵਰਗਾ ਮਾਹੌਲ ਬਣਿਆ ਪਿਆ ਹੈ।
ਕਿਸਾਨ ਜਿੱਤ ਦੀ ਖੁਸ਼ੀ ‘ਚ ਨੱਚ ਗਾ ਰਹੇ ਹਨ, ਭੰਗੜੇ ਪੈ ਰਹੇ ਹਨ।ਕਾਨੂੰਨ ਵਾਪਸੀ ਦੀਆਂ ਮੰਗਾਂ ਮਨਵਾ ਕੇ ਕਿਸਾਨ ਅੱਜ ਘਰ ਵਾਪਸ ਆ ਰਹੇ ਹਨ।ਇਸ ਦੌਰਾਨ ਕਿਸਾਨਾਂ ਨੇ ਅੱਜ ਪੂਰੇ ਦੇਸ਼ ‘ਚ ਵਿਜੇ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ।