ਗੋਆ ਚੋਣਾਂ ਦੇ ਮੱਦੇਨਜ਼ਰ ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਗੋਆ ਦੇ ਲਈ 13 ਪੁਆਇੰਟ ਏਜੰਡਾ ਪੇਸ਼ ਕੀਤਾ ਹੈ।ਇਸਦੇ ਨਾਲ ਉਨ੍ਹਾਂ ਨੇ ਹੋਰ ਪਾਰਟੀਆਂ ਨਾਲ ਗਠਬੰਧਨ ਦੇ ਸਵਾਲ ‘ਤੇ ਕਿਹਾ ਕਿ ਜੇਕਰ ਅਜਿਹੀ ਸਥਿਤੀ ਆਉਂਦੀ ਹੈ ਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਹੈ ਤਾਂ ਬੀਜੇਪੀ ਛੱਡ ਕੇ ਦੂਜੀਆਂ ਪਾਰਟੀਆਂ ਨਾਲ ਗਠਬੰਧਨ ਦੇ ਸਾਰੇ ਰਾਹ ਖੁੱਲ੍ਹੇ ਹਨ।ਦੂਜੇ ਪਾਸੇ ਉਨ੍ਹਾਂ ਨੇ ਆਪਣੇ ਚੋਣ ਘੋਸ਼ਣਾ ਪੱਤਰ ‘ਚ ਕਿਹਾ ਕਿ ਉਹ ਗੋਆ ਦੇ ਹਰ ਪਿੰਡ ‘ਚ ਇੱਕ ਮੁਹੱਲਾ ਕਲੀਨਿਕ ਖੋਲ੍ਹਣਗੇ ਤਾਂ ਕਿ ਉਥੋਂ ਦੇ ਲੋਕਾਂ ਨੂੰ ਮੁਫਤ ਸਿਹਤ ਸੁਵਿਧਾਵਾਂ ਮਿਲ ਸਕਣ।
ਦੂਜੇ ਪਾਸੇ ਕਿਸਾਨਾਂ ਨਾਲ ਗੱਲ ਕਰਕ ਉਨ੍ਹਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਹੱਲ ਕੀਤਾ ਜਾਵੇਗਾ।ਕੇਜਰੀਵਾਲ ਨੇ ਕਿਹਾ ਕਿ 14 ਫਰਵਰੀ ਨੂੰ ਚੋਣਾਂ ਹੈ ਅਤੇ ਗੋਆ ਦੇ ਲੋਕ ਬਹੁਤ ਉਤਸ਼ਾਹਿਤ ਹਨ ਉਨ੍ਹਾਂ ਨੂੰ ਲੱਗ ਰਿਹਾ ਹੈ ਇਸ ਵਾਰ ਅਸਲੀ ਬਦਲਾਅ ਆਏਗਾ।ਪਹਿਲਾਂ ਜਨਤਾ ਦੇ ਕੋਲ ਬਦਲਾਅ ਨਹੀਂ ਸੀ, ਇੱਕ ਵਾਰ ਬੀਜੇਪੀ ਅਤੇ ਇੱਕ ਵਾਰ ਕਾਂਗਰਸ ਆ ਰਹੀ ਸੀ ਲੋਕ ਇਸ ਤੋਂ ਤੰਗ ਆ ਚੁੱਕੇ ਅਤੇ ਹੁਣ ਉਹ ਬਦਲਾਅ ਚਾਹੁੰਦੇ ਹਨ।ਕੇਜਰੀਵਾਲ ਨੇ ਦਾਅਵਾ ਕੀਤਾ ਕਿ ਉਹ ਬਦਲਾਅ ਲਿਆਉਣਗੇ।
ਕੇਜਰੀਵਾਲ ਨੇ ਕਿਹਾ ਕਿ ‘ਆਪ’ ਨੇ ਗੋਆ ਦੀ ਜਨਤਾ ਦੇ ਲਈ 13 ਏਜੰਡੇ ਤਿਆਰ ਕੀਤਾ ਹੈ।ਇਸ ਏਜੰਡੇ ‘ਚ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਜਿਨ੍ਹਾਂ ਲੋਕਾਂ ਨੂੰ ਇਹ ਨਹੀਂ ਮਿਲੇਗਾ ਉਨ੍ਹਾਂ ਨੂੰ 3000 ਰੁਪਏ ਪ੍ਰਤੀ ਮਹੀਨੇ ਦੀ ਸਹਾਇਤਾ ਮਿਲੇਗੀ।
ਦੂਜੇ ਪਾਸੇ ਕੇਜਰੀਵਾਲ ਨੇ ਕਿਹਾ ਕਿ ਉਹ ਸੱਤਾ ‘ਚ ਆਉਣ ਦੇ 6 ਮਹੀਨਿਆਂ ‘ਚ ਗੋਆ ਦੇ ਲੋਕਾਂ ਨੂੰ ਜ਼ਮੀਨੀ ਅਧਿਕਾਰ ਦੇਣਗੇ।ਉਨ੍ਹਾਂ ਨੇ ਕਿਹਾ ਕਿ ਗੋਆ ‘ਚ 14 ਫਰਵਰੀ ਨੂੰ ਚੋਣਾਂ ਹਨ ਅਤੇ ਉਨ੍ਹਾਂ ਦੀ ਪਾਰਟੀ ਲੋਕਾਂ ਲਈ ਇੱਕ ਨਵਾਂ ਬਦਲਾਅ ਬਣ ਕੇ ਆਈ ਹੈ।