ਪੰਜਾਬ ਦੀ ਰਾਜਨੀਤੀ ਨਾਲ ਜੁੜੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਟਕਪੂਰਾ ਫਾਇਰਿੰਗ ਕੇਸ ਦੇ ਸਾਬਕਾ IG ਅਤੇ ਸਾਬਕਾ SIT ਮੁਖੀ ਕੁੰਵਰ ਵਿਜੇ ਪ੍ਰਤਾਪ ਭਲਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਕੱਲ੍ਹ ਅੰਮ੍ਰਿਤਸਰ ਆ ਰਹੇ ਹਨ। ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਤੇ ਸਿਰਫ ਆਮ ਆਦਮੀ ਪਾਰਟੀ ਹੀ ਉਸ ਦੀ ਉਮੀਦ ਹੈ। ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਵਿਚ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਾਂਗੇ।
ਕੇਜ਼ਰੀਵਾਲ ਵੱਲੋਂ ਇੱਕ ਟਵੀਟ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਤੇ ਸਿਰਫ ਆਮ ਆਦਮੀ ਪਾਰਟੀ ਹੀ ਉਸ ਦੀ ਉਮੀਦ ,ਕੱਲ੍ਹ ਅਮ੍ਰਿਤਸਰ ਵਿਖੇ ਮਿਲਦੇ ਹਾਂ | ਜਿਸ ਤੋਂ ਬਾਅਦ ਅਜਿਹੇ ਕਿਆਸ ਲਾਏ ਜਾ ਰਹੇ ਹਨ |
ਕੁੰਵਰ ਵਿਜੈ ਪ੍ਰਤਾਪ ਦਾ ਬਿਆਨ ਜਦੋ ਕਿਸੇ ਪਾਰਟੀ ਚ ਸ਼ਾਮਿਲ ਹੋਣਾ ਹੋਵੇਗਾ ਮੈ ਲਾਈਵ ਹੋ ਕੇ ਆਪ ਦੱਸਾਂਗਾ
ਮੈਂ ਕੈਪਟਨ ਨਾਲ ਮੁਲਾਕਾਤ ਕਰਨਾ ਚਾਹੁੰਦਾ ਹਾਂ ਇਸ ਲਈ CM ਨੂੰ ਅਪੀਲ ਕਰਦਾ ਹਾ ਕਿ ਉਹ ਮੀਟਿੰਗ ਕਰਨ |ਇਸ ਦੇ ਨਾਲ ਹੀ ਉਨਾਂ ਕਿਹਾ ਕਿ ਫਰੀਦਕੋਟ ਦਾ ਮਸਲਾ ਚੰਡੀਗੜ੍ਹ ਦੇ ਵਿਚ ਕਿਉਂ ਹੈ ਇਸ ਗੱਲ ਦੀ ਵੀ ਮੈਂ ਨਿੰਦਾ ਕਰਦਾ ਹਾਂ | ਮੈ CM ਨੂੰ ਤਾਂ ਤੰਗ ਨਹੀਂ ਕੀਤਾ ਕਿਉਂਕਿ ਕਾਂਗਰਸ ਦੇ ਵਿੱਚ ਪਹਿਲਾ ਹੀ ਕਲੇਸ਼ ਚੱਲ ਰਿਹਾ ਹੈ |
ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਨਾਂ ਤਾਂ ਮੈਂ ਕਦੇ ਕਿਸੇ ਤੋਂ ਡਰਾਂਗਾ ਅਤੇ ਨਾਂ ਹੀ ਕਿਸੇ ਦੇ ਲਾਲਚ ਵਿੱਚ ਆਉਣ ਵਾਲੀ ਹਾਂ|
ਕੇਜਰੀਵਾਲ ਦੇ ਅ੍ਰਮਿਤਸਰ ਆਉਣ ਬਾਰੇ ਪੁੱਛੇ ਸਵਾਲ ਤੇ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਫਿਲਹਾਲ ‘ਆਪ’ ਚ ਸ਼ਾਮਿਲ ਹੋਣ ਬਾਰੇ ਅੱਜ ਮੈਂ ਕੋਈ ਟਿਪਣੀ ਨਹੀਂ ਕਰਾਂਗੇ |