ਕੇਂਦਰ ਸਰਕਾਰ ਵੱਲੋਂ ਨੌਕਰੀਪੇਸ਼ਾ ਲੋਕਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ |ਇਸ ਜੁਲਾਈ ‘ਚ ਤੁਹਾਡੇ PF ਖਾਤੇ ‘ਚ ਵੱਧ ਪੈਸੇ ਆਉਣਗੇ |ਕਰਮਚਾਰੀ ਭਵਿੱਖ ਨਿਧੀ ਸੰਗਠਨ ਯਾਨੀ EPFO (Employees’ Provident Fund) ਦੇ 6 ਕਰੋੜ ਖਾਤਾਧਾਰਕਾਂ ਲਈ ਵੱਡੀ ਖਬਰ ਹੈ। ਅਗਲੇ ਮਹੀਨੇ ਜੁਲਾਈ ਵਿੱਚ ਤੁਹਾਡੇ ਪੀਐਫ ਖਾਤੇ ਵਿੱਚ ਵਧੇਰੇ ਪੈਸਾ ਆ ਸਕਦਾ ਹੈ। ਦਰਅਸਲ, ਕਰਮਚਾਰੀ ਭਵਿੱਖ ਨਿਧੀ ਸੰਗਠਨ (employees provident fund organisation -EPFO) ਤੋਂ ਕਰਮਚਾਰੀਆਂ ਨੂੰ ਜਲਦੀ ਖੁਸ਼ਖਬਰੀ ਮਿਲ ਸਕਦੀ ਹੈ।
ਕਰਮਚਾਰੀਆਂ ਨੂੰ ਵਿੱਤੀ ਸਾਲ 2020-21 ਲਈ 8.5 ਪ੍ਰਤੀਸ਼ਤ ਵਿਆਜ ਜੁਲਾਈ ਦੇ ਅੰਤ ਤੱਕ ਦੇਣ ਦੀ ਘੋਸ਼ਣਾ ਛੇਤੀ ਹੀ ਕੀਤੀ ਜਾ ਸਕਦੀ ਹੈ। ਇਸ ਮਾਮਲੇ ਵਿੱਚ ਈਪੀਐਫਓ ਨੂੰ ਕਿਰਤ ਮੰਤਰਾਲੇ ਤੋਂ ਮਨਜ਼ੂਰੀ ਮਿਲ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋ ਜਾਵੇਗੀ।