ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ ਕੇਂਦਰ ਖੇਤੀਬਾੜੀ ਕਾਨੂੰਨਾਂ ਨੂੰ ਸੋਧੇ ਹੋਏ ਰੂਪ ਵਿੱਚ ਦੁਬਾਰਾ ਪੇਸ਼ ਨਹੀਂ ਕਰੇਗਾ। ਕੇਂਦਰੀ ਮੰਤਰੀ ਦਾ ਇਹ ਸਪੱਸ਼ਟੀਕਰਨ ਕਾਂਗਰਸ ਦੇ ਦੋਸ਼ਾਂ ਤੋਂ ਬਾਅਦ ਆਇਆ ਹੈ ਕਿ ਕੇਂਦਰ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਤਿੰਨ ਖੇਤੀਬਾੜੀ ਕਾਨੂੰਨਾਂ (ਜੋ ਹੁਣ ਰੱਦ ਕਰ ਦਿੱਤੇ ਗਏ ਹਨ) ਵਿੱਚ ਸੋਧ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਵਾਪਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ।
ਖੇਤੀ ਮੰਤਰੀ ਤੋਮਰ ਨੇ ਸ਼ੁੱਕਰਵਾਰ ਨੂੰ ਨਾਗਪੁਰ ‘ਚ ਇੱਕ ਪ੍ਰੋਗਰਾਮ ‘ਚ ਖੇਤੀ ਕਾਨੂੰਨਾਂ ਦੇ ਬਾਰ ‘ਚ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਇੱਕ ‘ਕਦਮ ਪਿੱਛੇ’ ਚਲੀ ਗਈ ਹੈ ਅਤੇ ‘ਫਿਰ ਤੋ ਅੱਗੇ ਵਧਾਂਗੇ’।ਇਸ ਬਾਰੇ ‘ਚ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ, ” ਮੈਂ ਇਹ ਨਹੀਂ ਕਿਹਾ॥”ਮੰਤਰੀ ਨੇ ਕਿਹਾ, ਮੈਂ ਕਿਹਾ ਸੀ ਕਿ ਸਰਕਾਰ ਨੇ ਚੰਗੇ ਕਾਨੂੰਨ ਬਣਾਏ ਸਨ।ਕੁਝ ਕਾਰਨਾਂ ਕਰਕੇ ਅਸੀਂ ਉਨ੍ਹਾਂ ਵਾਪਸ ਲੈ ਲਿਆ।
ਸਰਕਾਰ ਕਿਸਾਨਾਂ ਦੇ ਕਲਿਆਣ ਲਈ ਕੰਮ ਕਰਨਾ ਜਾਰੀ ਰੱਖੇਗੀ।ਇਸ ਤੋਂ ਪਹਿਲਾਂ, ਨਾਗਪੁਰ ਦੇ ਪ੍ਰੋਗਰਾਮ ਦੌਰਾਨ,ਤੋਮਰ ਨੇ ਕਿਹਾ ਸੀ, ”ਅਸੀਂ ਖੇਤੀ ਕਾਨੂੰਨ ਲਿਆਏ, ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਆਏ ਪਰ ਆਜ਼ਾਦੀ ਦੇ 70 ਸਾਲ ਬਾਅਦ ਇਹ ਇੱਕ ਵੱਡਾ ਸੁਧਾਰ ਸੀ ਜੋ ਨਰਿੰਦਰ ਮੋਦੀ ਜੀ ਦੀ ਅਗਵਾਈ ‘ਚ ਅੱਗੇ ਵਧ ਰਿਹਾ ਸੀ, ਪਰ ਸਰਕਾਰ ਨਿਰਾਸ਼ ਨਹੀਂ ਹੈ।ਅਸੀਂ ਇੱਕ ਕਦਮ ਪਿੱਛੇ ਹਰੇ ਅਤੇ ਅਸੀਂ ਫਿਰ ਤੋਂ ਅੱਗੇ ਵਧਾਂਗੇ ਕਿਉਂਕਿ ਕਿਸਾਨ ਭਾਰਤ ਦੀ ਰੀੜ ਹੈ ਅਤੇ ਜੇਕਰ ਰੀੜ ਮਜ਼ਬੂਤ ਹੋਈ ਤਾਂ ਦੇਸ਼ ਮਜ਼ਬੂਤ ਹੋਵੇਗਾ।