ਇਸ ਵਾਰ ਜ਼ਿਆਦਾ ਗਰਮੀ ਪੈਣ ਕਾਰਨ ਜਿਆਦਾਤਰ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ।ਦਾਣਿਆਂ ਦੇ ਨੁਕਸਾਨੇ ਜਾਣ ਸੁੰਗੜਨ ਕਾਰਨ ਫਸਲ ਦਾ ਝਾੜ ਘੱਟ ਗਿਆ ਹੈ ਜਿਸ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ।
ਇਸਦੇ ਵਿਚਾਲੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਉਹ ਕਣਕ ਦੇ ਸੁੰਗੜੇ ਦਾਣਿਆਂ ਦੀ 6 ਫੀਸਦੀ ਤੋਂ ਵਧਾ ਕੇ 8 ਫੀਸਦੀ ਮਿਕਦਾਰ ਤੱਕ ਸੁੰਗੜੇ ਦਾਣੇ ਖਰੀਦੇਗੀ।
ਭਾਵ ਕਿ ਹੁਣ 8 ਫੀਸਦੀ ਤੱਕ ਸੁੰਗੜੇ ਦਾਣਿਆਂ ਵਾਲੀ ਕਣਕ ਖਰੀਦੀ ਜਾ ਸਕੇਗੀ।ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ 6 ਫੀਸਦੀ ਨੁਕਸਾਨੇ ਦਾਣਿਆਂ ਦੀ ਖਰੀਦ ਹੁੰਦੀ ਸੀ ਜਿਸ ਨੂੰ ਹੁਣ 6 ਤੋਂ ਵਧਾ ਕੇ 8 ਕਰ ਦਿੱਤਾ ਗਿਆ ਹੈ।ਕੇਂਦਰ ਸਰਕਾਰ ਵਲੋਂ ਇੱਕ ਜਾਂਚ ਟੀਮ ਭੇਜੀ ਗਈ ਸੀ ਤੇ ਟੀਮ ਨੇ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ।