ਕੇਰਲ ਦੇ ਦੱਖਣ ਅਤੇ ਮੱਧ ਹਿੱਸੇ ‘ਚ ਭਾਰੀ ਬਾਰਿਸ਼ ਕਾਰਨ ਕਈ ਥਾਵਾਂ ‘ਤੇ ਅਚਾਨਕ ਆਏ ਹੜ੍ਹ ਨਾਲ ਹਾਲਾਤ ਖਰਾਬ ਹੋ ਗਏ ਹਨ।ਕਈ ਥਾਵਾਂ ‘ਤੇ ਭੂਮੀ ਖਿਸਕਣ ਨਾਲ ਘੱਟ ਤੋਂ ਘੱਟ ਨੌ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਕਰੀਬ ਇੱਕ ਦਰਜਨ ਲੋਕ ਲਾਪਤਾ ਹੈ।ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਸਥਿਤੀ ‘ਤੇ ਨਜ਼ਰ ਬਣਾਏ ਹੋਏ ਹਾਂ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਲੋੜਵੰਦ ਲੋਕਾਂ ਦੀ ਮੱਦਦ ਲਈ ਹਰ ਸੰਭਵ ਮੱਦਦ ਕਰੇਗੀ।ਗ੍ਰਹਿ ਮੰਤਰੀ ਟਵੀਟ ਕੀਤਾ, ” ਅਸੀਂ ਭਾਰੀ ਬਾਰਿਸ਼ ਅਤੇ ਹੜ੍ਹਾਂ ਦੇ ਮੱਦੇਨਜ਼ਰ ਕੇਰਲ ਦੇ ਕੁਝ ਹਿੱਸਿਆਂ ‘ਚ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ।ਕੇਂਦਰ ਸਰਕਾਰ ਲੋੜਵੰਦ ਲੋਕਾਂ ਦੀ ਮੱਦਦ ਲਈ ਹਰ ਸੰਭਵ ਮਦਦ ਕਰੇਗੀ।ਬਚਾਅ ਕਾਰਜਾਂ ‘ਚ ਮੱਦਦ ਲਈ ਐਨਡੀਆਰਐਫ ਦੀਆਂ ਟੀਮਾਂ ਪਹਿਲਾਂ ਹੀ ਭੇਜੀਆਂ ਜਾ ਚੁੱਕੀਆਂ ਹਨ।ਸਾਰਿਆਂ ਦੀ ਸੁਰੱਖਿਆ ਲਈ ਅਰਦਾਸ ਕਰ ਰਹੇ ਹਾਂ।