ਕਰੋਨਾ ਦੇ ਮੁੜ ਜ਼ੋਰ ਫੜਨ ਕਾਰਨ ਕੇਂਦਰੀ ਸਿਹਤ ਮੰਤਰਾਲਾ ਆਪਣੀ ਛੇ ਮੈਂਬਰੀ ਟੀਮ ਕੇਰਲ ਭੇਜ ਰਿਹਾ ਹੈ। ਰਾਜ ਵਿੱਚ ਕਰੋਨਾ ਦੇ ਮਾਮਲੇ ਨਿੱਤ ਵੱਧ ਰਹੇ ਹਨ। ਸਿਹਤ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ) ਦੇ ਡਾਇਰੈਕਟਰ ਐੱਸਕੇ ਸਿੰਘ ਦੀ ਅਗਵਾਈ ਵਿੱਚ ਟੀਮ ਸ਼ੁੱਕਰਵਾਰ ਨੂੰ ਕੇਰਲ ਪਹੁੰਚੇਗੀ ਅਤੇ ਉਨ੍ਹਾਂ ਕੁਝ ਜ਼ਿਲ੍ਹਿਆਂ ਦਾ ਦੌਰਾ ਕਰੇਗੀ, ਜਿੱਥੇ ਵਾਇਰਸ ਦੀ ਦਰ ਸਭ ਤੋਂ ਵੱਧ ਹੈ।