ਵੈਨਕੂਵਰ (ਕੈਨੇਡਾ) ਦੇ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ, ਜੋ 1985 ‘ਚ ਏਅਰ ਇੰਡੀਆ ‘ਚ ਹੋਏ ਬੰਬ ਧਮਾਕਾ ਕੇਸ ‘ਚੋਂ 2005 ‘ਚ ਬਰੀ ਹੋ ਗਏ ਸਨ, ਦਾ ਵੀਰਵਾਰ ਸਵੇਰੇ ਸਰੀ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਕ ਰਿਪੋਰਟ ਮੁਤਾਬਕ ਸੂਤਰਾਂ ਨੇ ਦੱਸਿਆ ਕਿ ਮਲਿਕ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸ ਨੇ ਕਥਿਤ ਤੌਰ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਸੀ,
ਜਿਸ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਚੁੱਕੇ ਗਏ ਬੇਮਿਸਾਲ ਸਾਕਾਰਾਤਮਕ ਕਦਮਾਂ ਲਈ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ ਸੀ।ਇਸ ਦੇ ਨਾਲ ਹੀ ਇਹ ਵੀ ਦੱਸ ਦੇਈਏ ਕਿ ਜਨਵਰੀ ‘ਚ ਰਿਪੁਦਮਨ ਸਿੰਘ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਸੀ।
ਸਰੀ ਦੀ 128 ਸਟਰੀਟ ਦੇ 82-ਬਲਾਕ ‘ਚ ਵੀਰਵਾਰ ਸਵੇਰੇ ਤਕਰੀਬਨ 9.26 ‘ਤੇ ਹਮਲਾਵਰ ਨੇ ਰਿਪੁਦਮਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦੱਸ ਦੇਈਏ ਕਿ ਰਿਪੁਦਮਨ ਸਿੰਘ ‘ਤੇ ਕਦੇ ਖਾਲਿਸਤਾਨੀ ਹੋਣ ਦੇ ਦੋਸ਼ ਵੀ ਲੱਗੇ ਸਨ। ਇਥੇ ਤੱਕ ਕਿ ਉਨ੍ਹਾਂ ‘ਤੇ 1985 ‘ਚ ਹੋਏ ਬੰਬ ਧਮਾਕੇ ਮਾਮਲੇ ‘ਚ ਲੰਬੇ ਸਮੇਂ ਤੱਕ ਕੈਨੇਡਾ ‘ਚ ਕੇਸ ਵੀ ਚੱਲਿਆ ਸੀ।। ਹਾਲਾਂਕਿ ਇਸ ‘ਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ।