ਆਪਣੇ ਸੁਨਹਿਰੇ ਭਵਿੱਖ ਨੂੰ ਲੈ ਕੇ ਕੈਨੇਡਾ ਗਏ ਤਹਿਸੀਲ ਅਜਨਾਲਾ ਦੇ ਪਿੰਡ ਅਲੀਵਾਲ ਕੋਟਲੀ ਦੇ 29 ਸਾਲਾ ਨੌਜਵਾਨ ਖੁਸ਼ਬੀਰ ਸਿੰਘ ਦਾ ਪਿਛਲੇ ਦਿਨੀਂ ਕੈਨੇਡਾ ਦੇ ਵਿੱਚ ਕਾਰ ਐਕਸੀਡੈਂਟ ਹੋ ਗਿਆ ਸੀ ਜਿਸ ਦੌਰਾਨ ਖੁਸ਼ਬੀਰ ਸਿੰਘ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਬਜ਼ੁਰਗ ਮਾਪੇ ਖੁਸ਼ਬੀਰ ਦੀ ਮ੍ਰਿਤਕ ਦੇਹ ਨੂੰ ਦੇਖਣ ਲਈ ਭਾਰਤ ਵਾਪਸ ਲਿਆਉਣ ਦੀ ਗੁਹਾਰ ਲਗਾ ਰਹੇ ਸੀ ਤੇ ਅੱਜ ਬਜ਼ੁਰਗ ਮਾਪਿਆਂ ਦਾ ਇਕਲੌਤਾ ਪੁੱਤ ਖੁਸ਼ਬੀਰ ਸਿੰਘ ਜਦੋਂ ਘਰ ਪਹੁੰਚਿਆ ਤਾਂ ਖੁਸ਼ਬੀਰ ਸਿੰਘ ਦਾ ਪਰਿਵਾਰ ਅਤੇ ਪਿੰਡ ਭੁੱਬਾਂ ਮਾਰ ਰੋਣ ਲੱਗਾ ਜਿਸ ਦਾ ਉਸ ਦੇ ਜੱਦੀ ਪਿੰਡ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਹਰ ਇੱਕ ਅੱਖ ਨਮ ਸੀ