ਕੈਨੇਡਾ ਦੀ ਟੋਰਾਂਟੋ ਪੁਲਿਸ ਨੇ ਆਪਣੇ ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਨਸ਼ੇ ਦੇ ਕਾਰੋਬਾਰ ਦਾ ਪਤਾ ਲੱਗਣ ਬਾਰੇ ਜਾਣਕਾਰੀ ਦਿੱਤੀ ਹੈ |ਪੁਲਿਸ ਦੀ ਅਧਿਕਾਰਿਤ ਵੈਬਸਾਈਟ ਮੁਤਾਬਕ ਇਸ ਸਿਲਸਿਲੇ ਵਿੱਚ ਜਿੱਥੇ 20 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉੱਥੇ ਹੀ 1,000 ਕਿੱਲੋ ਕੋਕੀਨ, ਕ੍ਰਿਸਟਲ ਮੈਥ ਅਤੇ ਭੰਗ ਵੀ ਕਬਜ਼ੇ ਵਿੱਚ ਲਈ ਗਈ ਹੈ। ਭਾਵੇਂ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਨਾਂ ਜਨਤਕ ਨਹੀਂ ਕੀਤੇ ਪਰ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਵਿੱਚੋਂ 9 ਪੰਜਾਬੀ ਮੂਲ ਦੇ ਹਨ।
ਟੋਰਾਂਟੋ ਦੇ ਪੁਲਿਸ ਮੁਖੀ ਜੇਮਜ਼ ਰੈਮਰ ਨੇ ਆਪਣੇ ਟਵਿੱਟਰ ਹੈਂਡਲ ‘ਤੇ ਪੋਸਟ ਕੀਤਾ। ਪ੍ਰੋਜੈਕਟ ਬ੍ਰਿਸਾ ਦੇ ਨਤੀਜੇ ਵਜੋਂ + 61 ਐਮ ਤੋਂ ਵੱਧ ਦੀ ਕੀਮਤ ਦੇ 1000+ ਕਿੱਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਅਤੇ 20 ਲੋਕਾਂ ਨੂੰ ਹੁਣ ਤਕ ਗ੍ਰਿਫਤਾਰ ਕੀਤਾ ਗਿਆ ਹੈ. ਸਾਡੇ ਸਹਿਭਾਗੀਆਂ ਅਤੇ ਦੇ ਸਖਤ ਮਿਹਨਤੀ ਮੈਂਬਰਾਂ ਦਾ ਧੰਨਵਾਦ@ ਟੋਰਾਂਟੋਪੋਲਿਸ ਜਿਸ ਵਿੱਚ ਅਸੀਂ ਇੱਕ ਮਹੱਤਵਪੂਰਣ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਮੰਗਲਵਾਰ ਨੂੰ ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ, ਯੌਰਕ ਖੇਤਰੀ ਪੁਲਿਸ ਅਤੇ ਕਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਪ੍ਰੈਸ ਕਾਨਫਰੰਸ ਕੀਤੀ।
ਕੈਨੇਡਾ ਟੋਰਾਂਟੋ ਪੁਲਿਸ ਨੇ ਬੀਤੇ ਛੇ ਕੁ ਮਹੀਨਿਆਂ ਦੀ ਜਾਂਚ ਤੋਂ ਬਾਅਦ ਨਸ਼ਿਆਂ ਦੀ ਤਸਕਰੀ ‘ਚ ਸ਼ਾਮਿਲ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵਲੋਂ ਜਾਰੀ ਕੀਤੇ ਗਏ ਨਾਵਾਂ ‘ਚ ਹੋਰਨਾਂ ਦੇ ਨਾਲ ਅਮਰਬੀਰ ਸਿੰਘ ਸਰਕਾਰੀਆ, ਗੁਰਬਖ਼ਸ਼ ਸਿੰਘ ਗਰੇਵਾਲ, ਹਰਬਲਜੀਤ ਸਿੰਘ ਤੂਰ, ਹਰਵਿੰਦਰ ਭੁੱਲਰ, ਸਰਜੰਟ ਸਿੰਘ ਧਾਲੀਵਾਲ, ਗੁਰਵੀਰ ਧਾਲੀਵਾਲ, ਗੁਰਮਨਪ੍ਰੀਤ ਗਰੇਵਾਲ, ਸੁਖਵੰਤ ਬਰਾੜ, ਹਨੀਫ਼ ਜਮਾਲ, ਨਦੀਮ ਲੀਲਾ, ਯੂਸਫ਼ ਲੀਲਾ ਅਤੇ ਪਰਮਿੰਦਰ ਗਿੱਲ ਹਨ।