ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਨਾਲ ਮੁਲਾਕਾਤ ਕਰਨ ਤੇ ਨਿਸ਼ਾਨੇ ਸਾਧੇ ਗਏ ਹਨ | ਸੁਖਬੀਰ ਬਾਦ ਨੇ ਕਿਹਾ ਕਿ 7 ਮਹੀਨਿਆ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਹੋਏ , ਅਧਿਆਪਕ, ਵਿਦਿਆਰਥੀ, ਮੁਲਾਜ਼ਮ ਤੇ ਬੇਰੁਜ਼ਗਾਰ ਧਰਨੇ ਪ੍ਰਦਰਸਨ ਕਰ ਰਹੇ ਹਨ ਜਿੱਥੇ ਉਨ੍ਹਾਂ ਨਾਲ ਧੱਕਾ-ਮੁੱਕੀ ਹੰਦੀ ਅਤੇ ਝੁਲਸ ਰਹੀਆਂ ਸੜਕਾਂ ਤੇ ਅੱਗ ਵਰ੍ਹਾਉਂਦੇ ਸੂਰਜ ਦੀ ਪਰਵਾਹ ਨਾ ਕਰਦੇ ਹੋਏ ਉਹ ਪਾਣੀ ਦੀਆਂ ਟੈਂਕੀਆਂ ਚੜ੍ਹ ਗਏ, ਤੇ ਕੈਪਟਨ ਆਪਣੇ ਮਹਿਲ ਤੋਂ ਬਾਹਰ ਨਿੱਕਲਣ ਦਾ ਕਸ਼ਟ ਕਰਨ ਬਾਰੇ ਸੋਚਦੇ ਹੀ ਨਹੀਂ |ਇਸ ਦੇ ਨਾਲ ਹੀ ਉਨ੍ਹਾਂ ਕਿਹਾ ਜਦੋਂ ਭਾਜਪਾ ਕਹੇ ਤਾਂ ਕੈਪਟਨ ਉਨ੍ਹਾਂ ਦੀ ਜੀ-ਹਜ਼ੂਰੀ ‘ਚ ਕੋਈ ਕਸਰ ਨਹੀਂ ਛੱਡਦੇ। ਇਹ ਸੱਭ ਸਾਫ ਦਿੱਖ ਰਿਹਾ ਹੈ, ‘ਮਾਲਕਾਂ ਦਾ ਹੁਕਮ ਬਨਾਮ ਲੋਕਾਂ ਦੀ ਪੁਕਾਰ’, ਤੇ ਮਾਲਕਾਂ ਸਾਹਮਣੇ ਆਮ ਲੋਕਾਂ ਦੀ ਕੀ ਬਿਸਾਤ! ਇਹ ਸੁਖਬੀਰ ਬਾਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ |






