ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਰੁਜ਼ਗਾਰ ਪ੍ਰਾਪਤੀ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵੱਲ ਕੀਤੇ ਗਏ ਰੋਸ ਪ੍ਰੋਗਰਾਮ ਦੌਰਾਨ ਵਾਈਪੀਐੱਸ ਚੌਕ ਉੱਤੇ ਵੱਡੀ ਗਣਿਤ ਵਿੱਚ ਤਾਇਨਾਤ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ ਗਿਆ ਤੇ ਉਨ੍ਹਾਂ ’ਤੇ ਲਾਠੀਕਚਾਰਜ ਕਰਨ ਤੋਂ ਇਲਾਵਾ ਮਹਿਲਾ ਪ੍ਰਦਰਸ਼ਨਕਾਰੀਆਂ ਦੀ ਖਿੱਚਧੂਹ ਕੀਤੀ ਗਈ। ਪੁਲੀਸ ਕਾਰਵਾਈ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੀਆਂ ਪੱਥਾਂ ਲੱਥ ਗਈਆਂ। ਪੰਜ ਵੱਖ-ਵੱਖ ਬੇਰੁਜ਼ਗਾਰ ਅਧਿਆਪਕ ਤੇ ਬੇਰੁਜ਼ਗਾਰ ਸਿਹਤਕਰਮੀਆਂ ਆਧਾਰਤ ਜਥੇਬੰਦੀਆਂ ਦੇ ਰੋਸ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਹਿਲਾ ਕਾਰਕੁਨ ਵੀ ਸ਼ਾਮਲ ਹਨ। ਪ੍ਰਦਰਸ਼ਨਕਾਰੀ ਜਦੋਂ ਆਪਣੇ ਕੀਤੇ ਐਲਾਨ ਮੁਤਾਬਕ ਮੋਤੀ ਮਹਿਲ ਵੱਲ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲੀਸ ਨੇ ਸਖ਼ਤੀ ਵਰਤੀ। ਪੁਲੀਸ ਕਾਰਵਾਈ ਖਿਲਾਫ਼ ਪ੍ਰਦਰਸ਼ਨਕਾਰੀਆਂ ਨੇ ਚੌਕ ’ਤੇ ਧਰਨਾ ਲਗਾ ਦਿੱਤਾ ਹੈ।