ਕੈਪਟਨ ਅਮਰਿੰਦਰ ਸਿੰਘ ਦੀ ਲੰਚ ਡਿਪਲੋਮੈਸੀ ਫਿਰ ਤੋਂ ਸ਼ੁਰੂ ਹੋ ਗਈ ਹੈ |ਇਹ ਜਾਣਕਾਰੀ ਮਿਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਹਿੰਦੂ ਲੀਡਰਾ ਨੂੰ ਭਲਕੇ ਲੰਚ ਤੇ ਬੁਲਾਇਆ ਗਿਆ ਹੈ| ਇਸ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਨੇ ਬਹੁਤ ਸਾਰੇ ਵਿਧਾਇਕਾਂ ਨੂੰ ਲੰਚ ਡਿਪਲੋਮੈਸੀ ‘ਤੇ ਬੁਲਾਇਆ ਸੀ |
ਇਸ ਬਾਰੇ ਰਾਜ ਕੁਮਾਰ ਵੇਰਕਾ ਦੇ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਜਿਸ ਦੌਰਾਨ ਵੇਰਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਭਲਕੇ ਕੁਝ ਹਿੰਦੂ ਵਿਧਾਇਕਾਂ ਨੂੰ ਲੰਚ ‘ਤੇ ਬੁਲਾਇਆ ਹੈ ,ਇਸ ਲੰਚ ਮੀਟਿੰਗ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾ ਨੂੰ ਲੈ ਕੇ ਮੁੱਖ ਮੰਤਰੀ ਨੇ ਗੱਲਬਾਤ ਲਈ ਹਿੰਦੂ ਵਿਧਾਇਕਾਂ ਨੂੰ ਬੁਲਾਇਆ ਹੈ|
ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੁਝ ਵਿਧਾਇਕਾਂ ਨੂੰ ਹੀ ਸੱਦਿਆ ਗਿਆ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ‘ਚ ਕੋਈ ਸਿੱਖ ਹਿੰਦੂ ਨਹੀਂ ਹੈ|ਪਰ ਹਰ ਮੁੱਦੇ ਤੇ ਕਾਂਗਰਸ ਗੱਲਬਾਤ ਕਰਦੀ ਹੈ ਜੇ ਕਿਸਾਨਾਂ ਦਾ ਮੁੱਦਾ ਤਾਂ ਜੇ ਦਲਿਤਾਂ ਦਾ ਮੁੱਦਾ ਤਾਂ ਉਸ ਨਾਲ ਜੁੜੇ ਵਿਧਾਇਕਾਂ ਨੂੰ ਬੁਲਾਇਆ ਗਿਆ ਹੈ |ਹਰ ਪਰਿਵਾਰ ਦੇ ਮੁਖੀ ਦਾ ਫਰਜ ਬਣਦਾ ਕਿ ਉਹ ਪਰਿਵਾਰ ਦੀ ਮੁਸ਼ਕਿਲ ਸੁਣਦਾ ਹੈ, ਇਸ ਲਈ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਮੁਸ਼ਕਿਲਾਂ ਸੁਣਨ ਲਈ ਬੁਲਾਇਆ ਗਿਆ ਹੈ| ਕਿਸ ਤਰਾਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ ਇਸ ਨੂੰ ਲੈ ਕੇ ਵਿਧਾਇਕਾਂ ਦਾ ਪੱਖ ਵੀ ਜਾਣਿਆ ਜਾਵੇਗਾ |ਭਲਕੇ ਦੀ ਮੀਟਿੰਗ ਦੇ ਵਿੱਚ ਹਿੰਦੂ ਵਿਧਾਇਕ ਆਪਣੀਆਂ ਮੰਗਾਂ ਰੱਖਣਗੇ
1 ਵਜੇ ਪ੍ਰੈੱਸ ਕਾਨਫਰੰਸ ਕਰਨਗੇ ਜਿਸ ਚ ਕੇਜਰੀਵਾਲ ਦੇ ਐਲਾਨ ਦਾ ਰਾਜ ਕੁਮਾਰ ਵੇਰਕਾ ਖੁਲਾਸਾ ਕਰਨਗੇ ਇਹ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ |