ਚੰਡੀਗੜ੍ਹ : ਪੰਜਾਬ ਕਾਂਗਰਸ ਅੰਦਰਲਾ ਘਮਸਾਨ ਲਗਾਤਾਰ ਤਿੱਖਾ ਹੋ ਰਿਹੈ। ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸ਼ੁਰੂ ਹੋਏ ਸਿਆਸੀ ਘੋਲ ‘ਚ ਸਿੱਧੂ ਦੇ ਹੱਕ ‘ਚ ਨਿੱਤਰੇ ਪ੍ਰਗਟ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਗੰਭੀਰ ਦੋਸ਼ ਮੜ੍ਹੇ ਹਨ। ਪ੍ਰਗਟ ਸਿੰਘ ਨੇ ਕਿਹਾ ਕਿ ਵੀਰਵਾਰ ਰਾਤ ਉਨ੍ਹਾਂ ਨੂੰ ਇਕ ਧਮਕੀ ਭਰਿਆ ਫੋਨ ਆਇਆ। ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਨਜ਼ਦੀਕ ਕੈਪਟਨ ਸੰਦੀਪ ਸਿੰਘ ਸੰਧੂ ਨੇ ਪ੍ਰਗਟ ਨੂੰ ਫੋਨ ਕਰਕੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਇਕ ਮੈਸਜ ਹੈ।ਪ੍ਰਗਟ ਦੇ ਦਾਅਵੇ ਮੁਤਾਬਿਕ ਉਨ੍ਹਾਂ ਨੂੰ ਇਹ ਧਮਕੀ ਮਿਲੀ ਕਿ ਲਿਸਟਾਂ ਬਹੁਤ ਤਿਆਰ ਕਰਲੀਆਂ ਹਨ। ਹੁਣ ਅਸੀਂ ਤੈਨੂੰ ਠੋਕਣਾ ਹੈ। ਪ੍ਰਗਟ ਮੁਤਾਬਿਕ ਉਨ੍ਹਣਾ ਕੈਪਟਨ ਸੰਦੀਪ ਸਿੰਘ ਨੂੰ ਵਾਰ ਵਾਰ ਪੁੱਛਿਆ ਕਿ ਇਹ ਮੈਸਜ ਸੱਚੀ ਮੁੱਖ ਮੰਤਰੀ ਨੇ ਭੇਜਿਆ ਹੈ, ਤਾਂ ਉਨ੍ਹਾਂ ਸਪਸ਼ਟ ਤੌਰ ਤੇ ਕਿਹਾ ਕਿ ਹਾਂ ਇਹ ਸੁਨੇਹਾ ਅਮਰਿੰਦਰ ਸਿੰਘ ਹੋਣਾਂ ਦਾ ਹੈ।ਪ੍ਰਗਟ ਨੇ ਖੁੱਲੇ ਤੌਰ ਤੇ ਕਿਹਾ ਕਿ ਉਹ ਇਨ੍ਹਾਂ ਧਮਕੀਆਂ ਤੋਂ ਡਰਦੇ ਨਹੀਂ। ਉਹ ਸੱਚ ਨਾਲ ਖੜੇ ਹਨ। ਇਸ ਪ੍ਰੈੱਸ ਕਾਨਫਰੰਸ ਤੋਂ ਬਾਅਦ ਕਾਂਗਰਸ ਅੰਦਰਲੀ ਅਤੇ ਪੰਜਾਬ ਪੱਧਰ ਦੀ ਸਿਆਸਤ ਕਾਫੀ ਗਰਮਾਉਣ ਵਾਲੀ ਹੈ।
ਪ੍ਰਗਟ ਸਿੰਘ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਮੈਨੂੰ ਧਮਕੀਆਂ ਦਵਾ ਰਹੇ ਨੇ ਤੇ ਮੈਂਨੂੰ ਫੋਨ ਕਰਕੇ ਧਮੀਆਂ ਦਿੱਤੀਆਂ ਜਾ ਰਹੀਆਂ ਹਨ । ਮੁੱਖ ਮੰਤਰੀ ਦੇ ਕਹਿਣ ‘ਤੇ ਸੈਕਟਰੀ ਮੈਨੂੰ ਕਹਿੰਦਾ ਤੂੰ ਤਿਆਰ ਹੋਜਾ ਤੈਨੂੰ ਠੋਕਣਾ। ਪ੍ਰਗਟ ਸਿੰਘ ਨੇ ਕਿਹਾ ਕਿ ਮੈ ਤਿਆਰ ਹਾਂ ਜੋ ਕਰਨਾ ਕਰ ਲਵੋ, ਇਹ ਹਰ ਬੰਦੇ ਦੀ ਬਾਂਹ ਮਰੋੜਦੇ ਨੇ। ਪ੍ਰਗਟ ਸਿੰਘ ਨੇ ਕਿਹਾ ਕਿ ਕੈਪਟਨ ਸਾਬ੍ਹ ਆਪਾਂ ਪੱੁਠੇ ਰਾਹ ਪੈ ਗਏ ਹਾਂ, ਬਾਂਹ ਮਰੋੜ ਵਾਲੀ ਰਾਜਨੀਤੀ ਛੱਡ ਦੇਵ। ਜਿਹੜਾ ਸੂਰਜ ਚੜ੍ਹਦਾ ਉਹ ਢਹਿੰਦਾ ਵੀ ਹੁੁੰਦਾ, ਸਰਕਾਰ ਆਉਂਦੀਆਂ ਜਾਂਦੀਆ ਰਹਿੰਦੀਆਂ। ਇਸਤੋਂ ਇਲਾਵਾ ਪ੍ਰਗਟ ਸਿੰਘ ਨੇ ਅਫਸਰਾਂ ‘ਤੇ ਵੀ ਸਵਾਲ ਚੱੁਕੇ ਨੇ। ਪ੍ਰਗਟ ਸਿੰਘ ਨੇ ਕਿਹਾ ਕਿ ਅਫ਼ਸਰ ਮੇਰੇ ਵੱਲ ਉਹ ਆਵੇ ਜੋ ਸਾਫ਼ ਸੁਥਰਾ ਹੋਵੇ ਤੇ ਜਿਸਦੀਆਂ ਲੱਤਾਂ ਭਾਰ ਝੱਲਦੀਆਂ ਹੋਣ। ਪ੍ਰਗਟ ਸਿੰਘ ਨੇ ਅੱਗੇ ਕਿਹਾ ਕਿ ਕਪਤਾਨ ਸਾਬ੍ਹ ਮੈਂ ਵੀ ਹਾਕੀ ਟੀਮ ਦਾ ਕੈਪਟਨ ਰਿਹਾ ਹਾ ਪਰ ਮੈਂ ਕਦੇ ਪ੍ਰੋਟੋਕੋਲ ਨਹੀਂ ਤੋੜਦਾ ਤੇ ਨਾ ਕਿਸੇ ਦੀ ਡਿਸਰਿਸਪੈਕਟ ਕਰਦਾ ਹਾਂ। ਜੇ ਸੱਚ ਦੀ ਸਜ਼ਾਂ ਦੇਣੀ ਹੈ ਤਾਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਆਜੋ। ਪ੍ਰਗਟ ਸਿੰਘ ਨੇ ਮੱੁਖ ਮੰਤਰੀ ਨੂੰ ਪੱੁਛਿਆ ਕਿ ਦੱਸ ਦੇਵੋੋ ਜੇ ਤੁਹਾਡੇ ਕੋਲੋ ਸਿਸਟਮ ਚੰਗਾ ਚੱਲਦਾ ਹੈ ਮੈਂ ਮੁਆਫ਼ੀ ਮੰਗ ਲਵਾਂਗਾ,,,ਨਾਲ ਹੀ ਪ੍ਰਗਟ ਸਿੰਘ ਨੇ ਕੈਪਟਨ ਨੂੰ ਕਿਹਾ ਕਿ ਕਿਤੇ ਇਕੱਲੇ ਕਮਰੇ ‘ਚ ਸ਼ੀਸ਼ੇ ਮੁਹਰੇ ਬੈਠ ਕੇ ਸੋਚਿਓ ਕਿ ਮੈਂ ਕਰ ਕੀ ਰਿਹਾ।ਤੁਸੀਂ ਪੰਜਾਬ ਲਈ ਕਰ ਕੀ ਰਹੇ । ਮੈਂ ਹੁਣ ਤੱਕ ਚੱੁਪ ਸੀ ਪਰ ਜਦੋਂ ਮੈਨੂੰ ਧਮਕੀ ਮਿਲੀ ਤਾਂ ਲੜਨ ਤੋਂ ਇਲਾਵਾ ਮੇਰੇ ਕੋਲ ਕੋਈ ਚਾਰਾ ਨਹੀਂ ਬਚਿਆ।
ਨਵਜੋਤ ਸਿੱਧੂ ‘ਤੇ ਬੋਲਦਿਆ ਪ੍ਰਗਟ ਸਿੰਘ ਨੇ ਕਿਹਾ ਕਿ ਮੈਂ ਤੇ ਸਿੱਧੂ ਨੇ ਕਦੇ ਗਰੁੱਪ ਨਹੀਂ ਬਣਾਇਆ…ਅਸੀਂ ਕਾਂਗਰਸ ਦੀ ਟੀਮ ‘ਚ ਹਾਂ…ਜੇ ਮੈਂ ਮੰਤਰੀਆਂ ਨੂੰ ਮਿਲਕੇ ਕੋਈ ਗੁਨਾਹ ਕਰਤਾ ਤਾਂ ਮੈਂ ਸਵੀਕਾਰ ਕਰਨ ਨੂੰ ਤਿਆਰ ਹਾਂ