ਸੀਐੱਮ ਵਿਰੁੱਧ ਸਿੱਧੂ ਦੇ ਖੇਮੇ ਨੇ ਮੋਰਚਾ ਖੋਲਿ੍ਹਆ ਹੈ।ਦੱਸ ਦੇਈਏ ਕਿ ਕੈਪਟਨ ਦੇ ਕੰਮ ਕਾਜ ਦੇ ਵਿਰੋਧ ਵਿਚ ਇਹ ਬੈਠਕ ਹੋਈ ਹੈ। ਇਸ ਬੈਠਕ ਵਿਚ ਫੈਸਲਾ ਲਿਆ ਗਿਆ ਹੈ ਕਿ ਅੱਜ ਹੀ ਇਸ ਮਸਲੇ ਨੂੰ ਲੈ ਕੇ ਹਾਈਕਮਾਨ ਕੋਲ ਪਹੁੱਚ ਕੀਤੀ ਜਾਵੇਗੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤ੍ਰਿਪਤਾ ਰਾਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ, ਚਰਨਜੀਤ ਸਿੰਘ ਚੰਨੀ ਅਤੇ ਪ੍ਰਗਟ ਸਿੰਘ ਹਾਈ ਕਮਾਂਡ ਨੂੰ ਅੱਜ ਹੀ ਮਿਲਣ ਜਾਣਗੇ।
ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਘਰੇ ਬੈਠ ਕੇ ਪੰਜਾਬ ਚਲਾ ਰਹੇ ਹਨ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ 100 ਦਿਨ ਦੀ ਯਾਤਰਾ ‘ਤੇ ਹੈ, ਉਨਾਂ੍ਹ ਦਾ ਕਹਿਣਾ ਹੈ ਲੋਕ ਸਾਨੂੰ ਪੁੱਛਦੇ ਹਨ ਕਿ ਤੁਸੀਂ ਵਾਅਦੇ ਕੀਤੇ ਸਨ ਉਹ ਕਿੱਥੇ ਹਨ ਪੂਰਾ ਕੌਣ ਕਰੋ ਉਨਾਂ੍ਹ ਨੂੰ, ਉਨਾਂ੍ਹ ਕਿਹਾ ਸੀਐੱਮ ਕੁਝ ਨਹੀਂ ਕਰਦੇ ਪਾਣੀ ਹੁਣ ਸਿਰ ਤੋਂ ਉਪਰ ਲੰਘ ਗਿਆ ਹੈ ਇਸ ਲਈ ਅਸੀਂ ਹਾਈਕਮਾਨ ਨੂੰ ਮਿਲਜ਼ ਜਾ ਰਹੇ ਹਾਂ।ਪੰਜਾਬ ਦੀ ਲੀਡਰਸ਼ਿਪ ਨੂੰ ਸੀਐੱਮ ‘ਤੇ ਹੀ ਭਰੋਸਾ ਨਹੀਂ ਰਿਹਾ ਹੈ। ਪੰਜਾਬ ‘ਚ ਉੱਠੀ ਮੁੱਖ ਮੰਤਰੀ ਬਦਲਣ ਦੀ ਮੰਗ।
ਦਿੱਲੀ ‘ਚ ਸੋਨੀਆ ਗਾਂਧੀ ਨੂੰ ਮਿਲਣਗੇ ਵਿਧਾਇਕ, ਵਿਧਾਇਕਾਂ ਦਾ ਕਹਿਣਾ ਇਸ ਮੁੱਖ ਮੰਤਰੀ ਨਾਲ ਸਾਡੇ ਮਸਲੇ ਹੱਲ ਨਹੀਂ ਹੋ ਰਹੇ ਇਸ ਲਈ ਅਸੀਂ ਹਾਈਕਮਾਨ ਕੋਲ ਜਾ ਕੇ ਗੱਲਬਾਤ ਕਰਾਂਗੇ।ਪੰਜ ਮੰਤਰੀਆਂ ਦਾ ਵਫਦ ਹਾਈਕਮਾਨ ਕੋਲ ਜਾਵੇਗਾ। ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਪਿਛਲ਼ੇ 5 ਮਹੀਨਿਆਂ ਤੋਂ ਕੈਪਟਨ ਸਾਹਿਬ ਬਿਲਕੁਲ ਕਟਆਫ ਹੋ ਚੁੱਕੇ ਹਨ। ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਤੋਂ ਲੱਗ ਰਿਹਾ ਹੈ ਕਿ ਹੁਣ ਕੈਪਟਨ ਸਾਹਿਬ ਦੀਆਂ ਮੁਸ਼ਕਿਲਾਂ ਵਧਣਗੀਆਂ।ਤ੍ਰਿਪਤ ਰਾਜਿੰਦਰ ਸਿੰਘ ਦੇ ਬਾਜਵਾ ਘਰ ਮੀਟਿੰਗ ਹੋਈ ਹੈ।ਇਨ੍ਹਾਂ ਆਗੂਆਂ ਦਾ ਕਹਿਣਾ ਹੈ ਉਹ ਅੱਜ ਹੀ ਹਾਈਕਮਾਨ ਨੂੰ ਮਿਲਣ ਲਈ ਰਵਾਨਾ ਹੋਣਗੇ।