ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਮੰਤਰੀਆਂ ਨੇ ਅੱਜ ਤ੍ਰਿਪਤ ਰਾਜਿੰਦਰ ਬਾਜਵਾ ਦੇ ਘਰ ਮੀਟਿੰਗ ਕੀਤੀ।ਜਿਸ ‘ਚ ਕਈ ਵੱਡੇ ਵਿਧਾਇਕ ਅਤੇ ਮੰਤਰੀ ਤ੍ਰਿਪਤ ਬਾਜਵਾ, ਚਰਨਜੀਤ ਸਿੰਘ ਚੰਨੀ , ਪ੍ਰਗਟ ਸਿੰਘ, ਸੁਖ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ ਮੌਜੂਦ ਸਨ।ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਮੀਟਿੰਗ ‘ਤੇ ਸਪੱਸ਼ਟੀਕਰਨ ਦਿੱਤਾ ਹੈ ਅਤੇ ਕਿਹਾ ਹੈ ਕਿ ਉਨਾਂ੍ਹ ਨੂੰ ਤ੍ਰਿਪਤ ਬਾਜਵਾ ਦਾ ਫੋਨ ਆਇਆ ਸੀ ਤੇ ਉਨਾਂ੍ਹ ਨੇ ਐਮਰਜੈਂਸੀ ਬੈਠਕ ਬੁਲਾਉਣ ਲਈ ਕਿਹਾ ਸੀ।
Got a call from Tripat Bajwa ji asking for an emergency meeting… Met him along with other colleagues at the PPCC office.
Will appraise the high command of the situation. pic.twitter.com/n98QacvQhd— Navjot Singh Sidhu (@sherryontopp) August 24, 2021
ਪੀਪੀਸੀਸੀ ਦਫ਼ਤਰ ‘ਚ ਹੋਰ ਸਾਥੀਆਂ ਨਾਲ ਮੁਲਾਕਾਤ ਕੀਤੀ।ਉਨਾਂ੍ਹ ਕਿਹਾ ਕਿ ਇਸ ਸਥਿਤੀ ਬਾਰੇ ਹਾਈ ਕਮਾਂਡ ਨੂੰ ਸੂਚਿਤ ਕੀਤਾ ਜਾਵੇਗਾ।ਇਸ ਮੀਟਿੰਗ ‘ਚ 3 ਮੰਤਰੀਆਂ, ਸੂਬਾ ਜਨਰਲ ਸਕੱਤਰ ਪ੍ਰਗਟ ਸਿੰਘ ਸਮੇਤ 28 ਵਿਧਾਇਕਾਂ ਨੇ ਸੀਨੀਅਰ ਰਾਜ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਮੀਟਿੰਗ ਕੀਤੀ ਅਤੇ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੀ ਮੰਗ ਉਠਾਈ।ਇਸ ਮੀਟਿੰਗ ਤੋਂ ਬਾਅਦ ਵਿਧਾਇਕ ਅਤੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ।ਪਟਿਆਲਾ ‘ਚ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਗਲਬਾਤ ਕੀਤੀ।