ਪੰਜਾਬ ‘ਚ 2 ਹਜ਼ਾਰ ਕਿਸਾਨਾਂ ਨੂੰ ਗਿਰਫਤਾਰੀ ਵਾਰੰਟ ‘ਤੇ ‘ਆਪ’ ਸਰਕਾਰ ਹੁਣ ਬੈਕਫੁਟ ‘ਤੇ ਆ ਗਈ ਹੈ।ਸਰਕਾਰ ਦੀ ਇਸ ਕਾਰਵਾਈ ਨਾਲ ਕਿਸਾਨ ਯੂਨੀਅਨਾਂ ‘ਚ ਭਾਰੀ ਰੋਸ ਸੀ।ਇਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਫਾਈ ਦਿੱਤੀ ਕਿ ਇਹ ਵਾਰੰਟ ਪਿਛਲੀ ਕਾਂਗਰਸ ਸਰਕਾਰ ਨੇ ਜਾਰੀ ਕੀਤੇ ਸਨ,ਜਿਨ੍ਹਾਂ ਨੂੰ ਰੋਕਣ ਨੂੰ ਕਹਿ ਦਿੱਤਾ ਗਿਆ ਹੈ।ਪੰਜਾਬ ‘ਚ ਕਿਸੇ ਕਿਸਾਨ ਦੀ ਗ੍ਰਿਫਤਾਰੀ ਨਹੀਂ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਜਿੰਨੇ ਵੀ ਵਾਰੰਟ ਜਾਰੀ ਹੋਏ ਸਨ, ਸਭ ਵਾਪਸ ਲੈ ਲਏ ਹਨ।ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲ਼ੀ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ।
ਉਨ੍ਹਾਂ ਨੇ ਦਸੰਬਰ 2021 ‘ਚ ਕਿਹਾ ਸੀਕ ਕਿ 2 ਏਕੜ ਤੋਂ ਘੱਟ ਜਾਂ ਜਿਆਦਾ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ।2017 ‘ਚ ਵੀ ਕਾਂਗਰਸ ਨੇ ਮੁਕੰਮਲ ਕਰਜ਼ਾ ਮੁਆਫੀ ਦੀ ਗੱਲ ਕਹੀ ਸੀ।