ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਨਵੀਂ SIT ਵੱਲੋਂ ਜਾਂਚ ਦੇ ਵਿੱਚ ਤੇਜ਼ੀ ਕਰ ਦਿੱਤੀ ਗਈ ਹੈ, ਬੀਤੇ ਦਿਨ ਵੀ ਰਣਜੀਤ ਸਿੰਘ ਢੱਡਰੀਆਵਾਲਾ ਤੋਂ ਪੁੱਛਗਿੱਛ ਕੀਤੀ ਗਈ ਸੀ | ਨਵੀਂ SIT ਟੀਮ ਦੇ ਵੱਲੋਂ ਸਾਬਕਾ ਡੀਜੀਪੀ ਸੈਣੀ ਮੁਅੱਤਲ ਆਈ.ਜੀ.ਪੀ. ਉਮਰਾਨੰਗਲ ਤੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਲਈ ਅਰਜੀ ਪਾਈ ਸੀ , ਇਸ ਮਾਮਲੇ ਦੀ ਜਾਂਚ ਦੌਰਾਨ ਇਹ ਕਿਹਾ ਜਾ ਰਿਹਾ ਸੀ ਕਿ ਤਿੰਨੋ ਅਧਿਕਾਰੀ ਸੱਚ ਛੁਪਾ ਰਹੇ ਹਨ | ਪਰ ਅੱਜ ਸੁਮੇਧ ਸੈਣੀ ਅਤੇ ਚਰਨਜੀਤ ਸ਼ਰਮਾ ਨੇ ਆਪਣਾ ਪੱਖ ਰੱਖਿਆ ਹੈ ਕਿ ਉਹ ਨਾਰਕੋ ਟੈਸਟ ਨਾਲ ਸਹਿਮਤ ਨਹੀਂ ਹਨ ਤੇ ਆਈ.ਜੀ.ਉਮਰਾਨੰਗਲ ਨੇ ਨਾਰਕੋ ਟੈਸਟ ਲਈ ਸਹਿਮਤੀ ਜਤਾਈ ਹੈ ਪਰ ਉਮਰਾਨੰਗਲ ਦੇ ਵਕੀਲ ਦੀ ਇਹ ਸ਼ਰਤ ਹੈ ਕਿ ਸੁਪਰੀਮ ਕੋਰਟ ਦੀਆਂ ਗਾਈਡਲਾਈਨਜ਼ ਦੇ ਮੁਤਾਬਿਕ ਹੀ ਨਾਰਕੋ ਟੈਸਟ ਹੋਵੇਗਾ | ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 9 ਤਰੀਕ ਨੂੰ ਹੋਵੇਗੀ |