ਕੋਰੋਨਾ ਦੇਸ਼ ‘ਚ ਤਬਾਹੀ ਮਚਾ ਰਿਹਾ ਹੈ। ਦੇਸ਼ ਵਿੱਚ ਹਰ ਰੋਜ਼ 20 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਸੈਂਕੜੇ ਮੌਤਾਂ ਹੋ ਰਹੀਆਂ ਹਨ। ਇਸ ਮਹਾਂਮਾਰੀ ਦੇ ਵਿਚਕਾਰ ਸਿਹਤਮੰਦ ਰਹਿਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਸਿਹਤਮੰਦ ਰਹਿਣ ਲਈ ਤੁਹਾਨੂੰ ਵਿਸ਼ੇਸ਼ ਤੌਰ ‘ਤੇ ਆਪਣੀ ਖੁਰਾਕ ‘ਤੇ ਧਿਆਨ ਦੇਣ ਦੀ ਲੋੜ ਹੈ।
ਇਹ ਗੱਲ ਸਾਰੇ ਜਾਣਦੇ ਹਨ ਕਿ ਕੋਰੋਨਾ ਵਾਇਰਸ ਤੋਂ ਬਚਣ ਅਤੇ ਲੜਨ ਲਈ ਸਰੀਰ ਵਿੱਚ ਇਮੀਊਨਿਟੀ ਸਿਸਟਮ ਮਜਬੂਤ ਹੋਣਾ ਚਾਹੀਦਾਹੈ। ਵਿਸ਼ਵ ਸਿਹਤ ਸੰਗਠਨ ਨੇ ਪਹਿਲਾਂ ਹੀ ਇਸ ਬਾਰੇ ਚੇਤਾਵਨੀ ਦਿੱਤੀ ਹੈ। ਅਸੀਂ ਤੁਹਾਨੂੰ ਕੁਝ ਚੀਜ਼ਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਨ੍ਹਾਂ ਦਾ ਸੇਵਨ ਕਰਨ ਤੋਂ ਬਾਅਦ ਕੋਰੋਨਾ ਲਾਗ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਸਵੇਰੇ ਉੱਠਦੇ ਸਾਰ ਕੀ ਕਰਨਾ ਚਾਹੀਦਾ ਹੈ?
ਕੋਰੋਨਾ ਤੋਂ ਬਚਣ ਲਈ ਤੁਸੀਂ ਸਵੇਰੇ ਉੱਠਕੇ ਸਭ ਤੋਂ ਪਹਿਲਾਂ ਗਰਮ ਪਾਣੀ ਵਿੱਚ ਨਿੰਬੂ ਦਾ ਰਸ , ਹਲਦੀ, ਦਾਲਚੀਨੀ ਮਿਲਾ ਕੇ ਪੀਓ, ਕਿਉਂਕਿ ਹਲਦੀ ਅਤੇ ਦਾਲਚੀਨੀ ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ਵਿੱਚ ਮਦਦ ਕਰਦੇ ਹਨ। ਉਥੇ ਹੀ ਨਿੰਬੂ ਦਾ ਰਸ ਸਰੀਰ ‘ਚ ਇਮੀਊਨਿਟੀ ਨੂੰ ਵਧਾਉਂਦਾ ਹੈ।
ਕੋਰੋਨਾ ਕਾਲ ਵਿੱਚ ਕੀ-ਕੀ ਖਾਣਾ ਚਾਹੀਦਾ ਹੈ?
1. ਕੋਰੋਨਾ ਤੋਂ ਬਚਣਾ ਹੈ ਤਾਂ ਆਪਣੀ ਖੁਰਾਕ ਵਿੱਚ ਤਾਜ਼ੇ ਫਲ ਸ਼ਾਮਲ ਕਰੋ। ਇਸ ਨਾਲ ਤੁਹਾਨੂੰ ਜ਼ਰੂਰੀ ਵਿਟਾਮਿਨ, ਖਣਿਜ, ਫਾਈਬਰ, ਪ੍ਰੋਟੀਨ ਅਤੇ ਐਂਟੀਆਕਸੀਡੈਂਟ ਮਿਲੇਗਾ। ਗਰਮੀਆਂ ਦੇ ਮੌਸਮ ਦੌਰਾਨ ਅੰਬ, ਸੇਬ, ਕੇਲਾ ਅਤੇ ਚੁਕੰਦਰ ਜ਼ਰੂਰ ਖਾਓ।
2. ਕੋਰੋਨਾ ਕਾਲ ਦੌਰਾਨ ਤੁਹਾਨੂੰ ਬਹੁਤ ਸਾਰੀਆਂ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਤੁਸੀਂ ਫਲੀਆ, ਗਿਰੀਆਂ, ਮੱਕੀ, ਬਾਜਰੇ, ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਆਲੂ ਸ਼ਕਰਕੰਦੀ ਅਤੇ ਅਰਬੀ ਵੀ ਖਾ ਸਕਦੇ ਹੋ। ਪਾਲਕ, ਮੇਥੀ ਅਤੇ ਹਰ ਕਿਸਮ ਦੀਆਂ ਹਰੀਆਂ ਸਬਜ਼ੀਆਂ ਤੁਸੀਂ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ॥
3. ਗਰਮੀਆਂ ਦੇ ਮੌਸਮ ਵਿੱਚ ਤੁਹਾਨੂੰ ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਪੂਰੀ ਹੋ ਜਾਵੇ। ਇਸ ਤੋਂ ਇਲਾਵਾ ਤਾਜ਼ੇ ਫਲਾਂ, ਨਿੰਬੂ ਦੇ ਰਸ ਤੋਂ ਤਿਆਰ ਕੀਤੇ ਜੂਸ ਦਾ ਸੇਵਨ ਕਰੋ।
4. ਨੀਂਦ ਘੱਟ ਲੈਣ ਨਾਲ ਇਮੀਊਨਿਟੀ ਸਿਸਟਮ ਖਰਾਬ ਹੋ ਜਾਂਦਾ ਹੈ ਅਜਿਹੇ ‘ਚ ਇਮੀਊਨਿਟੀ ਸਿਸਟਮ ਮਜਬੂਤ ਕਰਨ ਲਈ ਸਮੇਂ ਸਿਰ ਸੋਣਾ ਤੇ ਪੂਰੀ ਨੀਂਹ ਲੈਣਾ ਬਹੁਤ ਜ਼ਰੂਰੀ ਹੈ।
ਜ਼ਿਆਦਾ ਲੂਣ ਅਤੇ ਫੈਟ ਵਾਲੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰੋ
ਮੋਟਾਪੇ, ਦਿਲ ਦੀ ਬਿਮਾਰੀ, ਦਿਮਾਗੀ ਦੌਰੇ, ਡਾਇਬਿਟੀਜ਼ ਅਤੇ ਕੁਝ ਵਿਸ਼ੇਸ਼ ਕਿਸਮਾਂ ਦੇ ਕੈਂਸਰ ਤੋਂ ਦੂਰ ਰਹਿਣ ਲਈ ਚੀਨੀ, ਫੈਟ ਵਾਲੀਆਂ ਚੀਜ਼ਾਂ ਅਤੇ ਵਧੇਰੇ ਨਮਕ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰੋ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਸੰਤੁਲਿਤ ਖੁਰਾਕ ਦਾ ਸੇਵਨ ਕਰ ਰਹੇ ਲੋਕਾਂ ਦਾ ਇਮੀਊਨਿਟੀ ਸਿਸਟਮ ਵਧੇਰੇ ਮਜ਼ਬੂਤ ਹੁੰਦਾ ਹੈ, ਜਿਸ ਨਾਲ ਬਿਮਾਰੀਆਂ ਅਤੇ ਲਾਗਾਂ ਨੂੰ ਰੋਕਿਆ ਜਾ ਸਕਦਾ ਹੈ।