[embedyt] https://www.youtube.com/watch?v=UdAm3dinV8w[/embedyt]
ਕੋਵਿਡ ਟੀਕਾਕਰਣ ਦੀ ਮੁਹਿੰਮ ਜ਼ੋਰਾਂ-ਸ਼ੋਰਾਂ ‘ਤੇ ਹੈ, ਇਸ ਵੇਲੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ, ਕਾਨਪੁਰ ਦੇ ਇੱਕ ਪਿੰਡ ਤੋਂ ਮਿਲੀ ਹੈਰਾਨ ਕਰਨ ਵਾਲੀ ਰਿਪੋਰਟ ਵਿੱਚ ਇੱਕ ਔਰਤ ਨੂੰ ਲਾਪਰਵਾਹੀ ਵਾਲੀ ਸਿਹਤ ਸੰਭਾਲ ਕਰਮਚਾਰੀ ਨੇ ਦੋ ਵਾਰ ਟੀਕਾ ਲਗਾ ਦਿੱਤਾ ਜੋ ਕਿ ਔਰਤ ਨੂੰ ਟੀਕਾ ਲਗਾਉਣ ਵੇਲੇ ਫੋਨ ਤੇ ਗੱਲਾਂ ਕਰਨ ਵਿੱਚ ਰੁੱਝੀ ਹੋਈ ਸੀ।
ਵੀਰਵਾਰ ਨੂੰ ਮੰਡੌਲੀ ਪਿੰਡ ਦੀ ਕਮਲੇਸ਼ ਕੁਮਾਰੀ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਵਿਖੇ ਟੀਕਾ ਲਗਵਾਉਣ ਲਈ ਗਈ ਸੀ, ਸਹਾਇਕ ਨਰਸ (ਏ.ਐੱਨ.ਐੱਮ.), ਅਰਚਨਾ ਨੇ ਉਸ ਔਰਤ ਨੂੰ ਇਕ ਦੀ ਬਜਾਏ ਦੋ ਵਾਰ ਟੀਕਾ ਲਗਾ ਦਿੱਤਾ, ਜੋ ਕਿ ਉਸ ਵੇਲੇ ਆਪਣੇ ਫੋਨ ਵਿਚ ਰੁੱਝੀ ਹੋਈ ਸੀ। ਉਪਰੰਤ ਕਮਲੇਸ਼ ਕੁਮਾਰੀ ਦੀ ਬਾਂਹ ਦੁਖਣ ਲੱਗੀ ਅਤੇ ਉਸਦੀ ਬਾਂਹ ‘ਤੇ ਸੋਜ ਆ ਗਈ, ਜਦੋਂ ਕੁਮਾਰੀ ਨੇ ਪੁੱਛਿਆ ਕਿ ਉਸ ਨੂੰ ਦੋ ਸ਼ਾਟ ਕਿਉਂ ਦਿੱਤੇ ਗਏ ਸਨ ਤਾਂ ਅਰਚਨਾ ਨੇ ਉਸ ਨੂੰ ਝਿੜਕਿਆ।
ਇਸ ਨਾਲ ਕੇਂਦਰ ਵਿਚ ਹੰਗਾਮਾ ਪੈਦਾ ਹੋ ਗਿਆ ਅਤੇ ਇੰਚਾਰਜ ਨੇ ਉੱਚ ਅਧਿਕਾਰੀਆਂ ਨੂੰ ਇਸ ਕੇਸ ਬਾਰੇ ਜਾਣਕਾਰੀ ਦਿੱਤੀ। ਇਸ ਗਲਤੀ ਨਾਲ ਔਰਤ ਦੀ ਜ਼ਿੰਦਗੀ ਉੱਤੇ ਭਾਰੀ ਪ੍ਰਭਾਵ ਪੈ ਸਕਦੇ ਹਨ। ਔਰਤ ਦੇ ਰਿਸ਼ਤੇਦਾਰਾਂ ਨੇ ਮੁੱਖ ਮੈਡੀਕਲ ਅਫਸਰ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
#propunjabtv #covid19 #kanpur