ਪਿਛਲੇ ਸਾਲ ਤੋਂ ਸ਼ੁਰੂ ਹੋਏ ਕੋਰੋਨਾ ਮਹਾਮਾਰੀ ‘ਚ ਹੁਣ ਤਕ ਮਾਹਿਰਾਂ ਦਾ ਇਹੀ ਮੰਨਣਾ ਹੈ ਕਿ ਮਜ਼ਬੂਤ ਇਮਊਨਿਟੀ ਵਾਲੇ ਲੋਕ ਇਸ ਵਾਇਰਸ ਦੇ ਸੰਕਰਮਣ ਤੋਂ ਬਚ ਸਕਦੇ ਹਨ।ਦੂਜੇ ਪਾਸੇ ਜਿਸ ਵਿਅਕਤੀ ਦੀ ਇਮਊਨਿਟੀ ਕਮਜ਼ੋਰ ਹੈ ਉਹ ਇਸ ਵਾਇਰਸ ਦੀ ਚਪੇਟ ‘ਚ ਆਸਾਨੀ ਨਾਲ ਆ ਸਕਦਾ ਹੈ।ਅਜਿਹੇ ‘ਚ ਆਯੁਰਵੈਦ ‘ਚ ਕਈ ਅਜਿਹੇ ਡ੍ਰਿੰਕਸ ਅਤੇ ਹੈਲਦੀ ਫੂਡਸ ਮੌਜੂਦ ਹਨ ਜੋ ਸਾਡੀ ਕਮਜ਼ੋਰ ਇਮਊਨਿਟੀ ਨੂੰ ਮਜ਼ਬੂਤ ਬਣਾ ਸਕਦਾ ਹੈ, ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਹੈਲਦੀ ਡ੍ਰਿੰਕ ਦੇ ਬਾਰੇ ‘ਚ ਦੱਸਣ ਜਾ ਰਹੇ ਹਨ ਜਿਸ ਨੂੰ ਤੁਸੀਂ ਆਸਾਨੀ ਨਾਕ ਘਰ ‘ਤੇ ਬਣਾ ਸਕਦੇ ਹੋ।
ਆਉ ਜਾਣਦੇ ਘਰ ‘ਚ ਕਿਵੇਂ ਬਣਾਈਏ ਤੁਲਸੀ-ਹਲਦੀ ਦਾ ਕਾੜਾ-
ਘਰ ‘ਚ ਤੁਲਸੀ-ਹਲਦੀ ਦਾ ਕਾੜਾ ਬਣਾਉਣ ਲਈ ਇਹ ਹੈ ਖਾਸ ਸਮੱਗਰੀ
8 ਤੋਂ 10 ਤੁਲਸੀ ਪੱਤੇ
ਅੱਧਾ ਚਮਚ ਹਲਦੀ ਪਾਉਡਰ
3 ਤੋਂ 4 ਲੌਂਗ
2 ਤੋਂ 3 ਚਮਚ ਸ਼ਹਿਦ
1 ਤੋਂ 2 ਦਾਲਚੀਨੀ ਸਿਟਕ
ਕਾੜਾ ਬਣਾਉਣ ਦੀ ਵਿਧੀ
ਇਮਊਨਿਟੀ ਬੂਸਟ ਕਰਨ ਲਈ ਸਭ ਤੋਂ ਪਹਿਲਾਂ ਇੱਕ ਪੈਨ ‘ਚ ਪਾਣੀ ਲਉ ਅਤੇ ਉਸ ‘ਚ ਤੁਲਸੀ ਪੱਤੇ,ਹਲਦੀ ਪਾਉਡਰ,ਲੌਂਗ ਅਤੇ ਦਾਲਚੀਨੀ ਪਾ ਕੇ ਘੱਟ ਤੋਂ ਘੱਟ 30 ਮਿੰਟ ਲਈ ਉਬਾਲੋ ਉਸਤੋਂ ਬਾਅਦ ਇਸ ਨੂੰ ਛਾਣ ਲਉ ਅਤੇ ਜਦੋਂ ਇਹ ਥੋੜਾ ਠੰਡਾ ਹੋ ਜਾਵੇ ਤਾਂ ਉਸ ‘ਚ ਸ਼ਹਿਦ ਮਿਲਾ ਕੇ ਮਿਕਸ ਕਰ ਲਉ।ਹੁਣ ਇਸ ਡ੍ਰਿੰਕ ਨੂੰ ਤੁਸੀਂ ਪੀ ਸਕਦੇ ਹੋ।ਇਸ ਕਾੜੇ ਨੂੰ ਪੀਣ ਨਾਲ ਤੁਹਾਡੀ ਇਮਊਨਿਟੀ ਸਟ੍ਰਾਂਗ ਹੋਵੇਗੀ ਦੂਜੇ ਪਾਸੇ ਸਰਦੀ-ਜੁਕਾਮ ਤੋਂ ਵੀ ਛੁਟਕਾਰਾ ਮਿਲੇਗਾ, ਇਸ ਨੂੰ ਤੁਸੀਂ ਦਿਨ ‘ਚ 2 ਵਾਰ ਵੀ ਪੀ ਸਕਦੇ ਹੋ।
ਜਾਣੋ, ਤੁਲਸੀ-ਹਲਦੀ ਕਾੜਾ ਦੇ ਫਾਇਦੇ
ਤੁਲਸੀ-ਹਲਦੀ ਕਾੜਾ ਪੀਣ ਨਾਲ ਸਰਦੀ-ਜੁਕਾਮ ਅਤੇ ਗਲੇ ‘ਚ ਖਰਾਸ਼ ਤੋਂ ਰਾਹਤ ਮਿਲਦੀ ਹੈ।
ਇਸ ਕਾੜੇ ਨਾਲ ਡਾਇਬਟੀਜ਼ ਦੇ ਮਰੀਜ਼ਾਂ ਨੂੰ ਵੀ ਬਹੁਤ ਲਾਭ ਹੁੰਦਾ ਹੈ।ਇਹ ਸਰੀਰ ‘ਚ ਸ਼ੂਗਰ ਲੈਵਲ ਨੂੰ ਘੱਟ ਕਰਦਾ ਹੈ।
ਡੇਲੀ ਤੁਲਸੀ ਦੇ ਕਾੜੇ ਦੇ ਸੇਵਨ ਨਾਲ ਸਰੀਰ ਤੋਂ ਟਾਕਸਨ ਬਾਹਰ ਨਿਕਲ ਜਾਂਦੇ ਹਨ।
ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।
ਕਬਜ਼ ਅਤੇ ਲੂਜ਼ ਮੋਸ਼ਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ।