ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ | ਸਰਕਾਰ ਨੂੰ ਕੇਂਦਰ ਸਰਕਾਰ ਨੂੰ ਦੋ-ਟੁੱਕ ਕਿਹਾ ਕੋਰੋਨਾ ਦੀ ਤੀਜੀ ਲਹਿਰ ਵੀ ਆਉਂਦੀ ਹੈ ਤਾਂ ਇਹ ਅੰਦੋਲਨ ਇਸੇ ਤਰਾਂ ਜਾਰੀ ਰਹੇਗਾ |ਕਿਸਾਨ ਕਿਸੇ ਵੀ ਹੱਦ ‘ਤੇ ਕੋਰੋਨਾ ਦੇ ਡਰ ਤੋਂ ਪ੍ਰਦਰਸ਼ਨ ਖਤਮ ਨਹੀਂ ਕਰਨਗੇ |ਕਿਸਾਨ ਅੰਦੋਲਨ ਦਿੱਲੀ ‘ਚ ਪਿਛਲੇ 7 ਮਹੀਨਿਆ ਤੋਂ ਚੱਲ ਰਿਹਾ ਪਰ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ ਅਤੇ ਲੰਬੇ ਸਮੇਂ ਤੋਂ ਸਰਕਾਰ-ਕਿਸਾਨਾਂ ਦੀ ਮੀਟਿੰਗਾਂ ਵੀ ਬੰਦ ਹੋ ਚੁੱਕੀਆਂ ਹਨ | ਕੋਰੋਨਾ ਖਤਮ ਹੋ ਗਿਆ ਤਾਂ ਲੋਕ ਵੱਧ ਜਾਣਗੇ ਜੇ ਨਹੀਂ ਤਾਂ ਕਿਸਾਨ ਘੱਟ ਹੋ ਜਾਣਗੇ ਪਰ ਅੰਦੋਲਨ ਕਿਸੇ ਵੀ ਹਾਲਤ ਦੇ ਵਿੱਚ ਖਤਮ ਨਹੀਂ ਕਰਾਂਗੇ ਭਾਵੇ ਕੋਰੋਨਾ ਦੀ 12ਵੀਂ ਲਹਿਰ ਵੀ ਆ ਜਾਏ |