ਲੁਧਿਆਣਾ
ਆਮ ਆਦਮੀ ਪਾਰਟੀ ਦੀ ਲੁਧਿਆਣਾ ਸ਼ਹਿਰ ਦੀ ਲੀਡਰਸ਼ਿਪ ਵਲੋਂ ਅੱਜ ਪਾਰਟੀ ਦੇ ਮੁੱਖ ਦਫਤਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਨੂੰ ਸਹਿਰੀ ਪ੍ਰਧਾਨ ਸੁਰੇਸ਼ ਗੋਇਲ ਜੀ , ਮਹਿਲਾ ਵਿੰਗ ਦੇ ਪੰਜਾਬ ਮੀਤ ਪ੍ਰਧਾਨ ਰਜਿੰਦਰਪਾਲ ਕੌਰ ਛੀਨਾ ਅਤੇ ਪੰਜਾਬ ਦੇ ਸਪੋਕਸਮੈਨ ਅਹਿਬਾਬ ਸਿੰਘ ਗਰੇਵਾਲ ਵਲੋਂ ਸੰਬੋਧਿਤ ਕੀਤਾ ਗਿਆ| ਆਪ ਨੇਤਾਵਾਂ ਵਲੋਂ ਇਸ ਦੌਰਾਨ ਕਾਂਗਰਸ ਸਰਕਾਰ ਦੇ ਉੱਪਰ ਇਲਜ਼ਾਮ ਲਗਾਇਆ ਕਿ ਪਹਿਲੀ ਲਹਿਰ ਦੀ ਤਰਾਂ ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਵੀ ਲੋਕਾਂ ਨੂੰ ਉਹਨਾਂ ਦੇ ਰਹਿਮੋ ਕਰਮ ਤੇ ਛੱਡਿਆ ਹੋਇਆ ਹੈ|ਸ਼ਹਿਰੀ ਪ੍ਰਧਾਨ ਸੁਰੇਸ਼ ਗੋਇਲ ਜੀ ਨੇ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿਥੇ ਪਿਛਲੇ ਮਹੀਨੇ ਮਜਦੂਰ ਵਰਗ ਅਤੇ ਆਟੋ, ਟੈਕਸੀ ਡ੍ਰਾਇਵਰਾਂ ਦੇ ਖਾਤੇ ਵਿਚ ਜਿਥੇ ਮਾਸਿਕ ਸਹਾਇਤਾ ਲਈ 5000 – 5000 ਪਏ ਗਏ ਓਥੇ ਹੀ ਪਿਛਲੇ ਦਿਨੀ 18 ਮਈ ਨੂੰ ਉਹਨਾਂ ਲੋਕਾਂ ਦੀ ਵੀ ਸਰਕਾਰ ਨੇ ਬਾਂਹ ਫੜੀ ਜਿਹਨਾਂ ਦੇ ਘਰ ਦਾ ਕਮਾਈ ਕਰਨ ਵਾਲਾ ਪਰਿਵਾਰਕ ਮੈਬਰ ਖੋ ਦਿੱਤਾ ਜਾ ਜਿਹਨਾਂ ਬੱਚਿਆਂ ਦੇ ਮਾਂ ਬਾਪ ਕੋਰੋਨਾ ਮਹਾਮਾਰੀ ਦੀ ਭੇਟ ਚੜ੍ਹ ਗਏ, ਓਹਨਾ ਦੀ 50000 ਆਰਥਿਕ ਮਦਦ ਕਰਨ ਦੇ ਨਾਲ ਨਾਲ 2500 ਰੁਪਏ ਮਾਸਿਕ ਪੈਨਸ਼ਨ ਦਾ ਐਲਾਨ ਵੀ ਕੀਤਾ ਹੈ ਅਤੇ ਕਿਹਾ ਗਿਆ ਹੈ ਕੇ ਅਨਾਥ ਬੱਚਿਆਂ ਦੀ ਪੜਾਈ ਦਾ ਸਾਰਾ ਖਰਚਾ ਜਿਥੋਂ ਤੱਕ ਵੀ ਪੜਣਗੇ ਉਸਦਾ ਸਾਰਾ ਖਰਚਾ ਦਿੱਲੀ ਸਰਕਾਰ ਕਰੇਗੀ|ਇਸ ਦੌਰਾਨ ਪਾਰਟੀ ਦੇ ਸਪੋਕਸਮੈਨ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਬੀਤੇ ਦਿਨ ਕੇਜਰੀਵਾਲ ਸਰਕਾਰ ਵਲੋਂ ਕੀਤੇ ਗਏ ਐਲਾਨ ਨੇ ਕੈਪਟਨ ਸਰਕਾਰ ਨੂੰ ਮਜਬੂਰ ਕੀਤਾ ਐਲਾਨ ਕਰਨ ਦੇ ਲਈ ਪਰ ਜੋ ਐਲਾਨ ਕੈਪਟਨ ਸਰਕਾਰ ਵਲੋਂ ਕੀਤੇ ਗਏ ਹਨ ਉਹ ਉਹਨਾਂ ਵਲੋਂ 2017 ਦੀਆ ਵੋਟਾਂ ਵੇਲੇ ਕੀਤੇ ਗਏ ਝੂਠੇ ਲਾਰਿਆਂ ਦੀ ਤਰਾਂ ਹੀ ਹੈ ਕਿਉਕਿ ਜਿਥੇ ਲੋਕਾਂ ਨੂੰ ਹੁਣ ਆਰਥਿਕ ਸਹਾਇਤਾ ਦੀ ਜਰੂਰਤ ਹੈ ਓਥੇ ਕੈਪਟਨ ਸਰਕਾਰ ਬੱਚਿਆਂ ਦੇ ਵਿਆਹ ਦੇ ਸਮੇ ਕਰਨ ਦੀ ਗੱਲ ਕਰ ਰਹੀ ਹੈ| ਜੇਕਰ ਕੋਰੋਨਾ ਵਾਰੀਅਰ ਦੀ ਗੱਲ ਕੀਤੀ ਜਾਵੇ ਤਾਂ ਕੇਜਰੀਵਾਲ ਸਰਕਾਰ ਜਿਥੇ ਹਰ ਕੋਰੋਨਾ ਵਾਰੀਅਰ ਦੇ ਪਰਿਵਾਰ ਦੀ 1 ਕਰੋੜ ਰੁਪਏ ਦੇ ਨਾਲ ਵਿਤੀ ਸਹਾਇਤਾ ਕਰ ਰਹੀ ਹੈ ਜੋ ਕੋਰੋਨਾ ਮਹਾਮਾਰੀ ਕਾਰਣ ਆਪਣੀ ਜਾਨ ਗਵਾ ਚੁਕੇ ਹਨ ਪਰ ਕੈਪਟਨ ਸਰਕਾਰ ਝੂਠੇ ਲਾਰਿਆਂ ਤੋਂ ਬਿਨਾਂ ਕੋਰੋਨਾ ਵਾਰੀਅਰ ਨੂੰ ਕੁਝ ਨਹੀਂ ਦੇ ਰਹੀ|ਇਸ ਦੌਰਾਨ ਆਮ ਆਦਮੀ ਪਾਰਟੀ ਦੇ ਦਫਤਰ ਇੰਚਾਰਜ ਅਤੇ ਬੁੱਧੀਜੀਵੀ ਵਿੰਗ ਦੇ ਸੂਬਾ ਸਹਾਇਕ ਸਕੱਤਰ ਮਾਸਟਰ ਹਰੀ ਸਿੰਘ, ਟ੍ਰੇਡ ਵਿੰਗ ਦੇ ਪ੍ਰਧਾਨ ਪਰਮਪਾਲ ਬਾਵਾ, ਮੀਡੀਆ ਇੰਚਾਰਜ ਦੁਪਿੰਦਰ ਸਿੰਘ, ਸੋਸ਼ਲ ਮੀਡੀਆ ਇੰਚਾਰਜ ਗੋਬਿੰਦ ਕੁਮਾਰ , ਸੁਰਿੰਦਰ ਸੈਣੀ, ਸੋਨੂ ਕਲਿਆਣ, ਹਰਜੀਤ ਸਿੰਘ, ਰਾਜਿੰਦਰ ਖੁਰਮਾ, ਮਨਜੀਤ ਸਿੰਘ, ਜਗਤਾਰ ਸਿੰਘ ਆਦਿ ਹਾਜਿਰ ਰਹੇ |