ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਸੰਯੁਕਤ ਰਾਸ਼ਟਰ ਵਲੋਂ ਆਯੋਜਿਤ ਫੂਡ ਸਿਸਟਮ ਸੰਮੇਲਨ ‘ਚ ਸੰਬੋਧਨ ‘ਚ ਕਿਹਾ ਕਿ ਕੋਰੋਨਾ ਸੰਕਟ ਦੇ ਬਾਵਜੂਦ, ਭਾਰਤ ‘ਚ ਫਸਲਾਂ ਦੀ ਚੰਗੀ ਬਿਜਾਈ ਹੋਈ, ਫਸਲਾਂ ਦੀ ਕਟਾਈ ਅਤੇ ਖ੍ਰੀਦਦਾਰੀ ਵੀ ਪਹਿਲਾਂ ਨਾਲੋਂ ਵਧੀਆ ਸੀ।
ਨਰਿੰਦਰ ਤੋਮਰ ਦਾ ਕਹਿਣਾ ਹੈ ਕਿ ਇਸ ਸਾਲ ਬੰਪਰ ਫਸਲ ਹੋਈ ਹੈ।ਤੋਮਰ ਦਾ ਕਹਿਣਾ ਹੈ ਕਿ ਭਾਰਤ ‘ਚ ਰਿਕਾਰਡ 308 ਮਿਲੀਅਨ ਟਨ ਅਨਾਜ ਉਤਪਾਦਨ ਹੋਣ ਦਾ ਅਨੁਮਾਨ ਹੈ।ਇਸ ਰਾਹੀਂ ਘਰੇਲੂ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਦੂਜੇ ਦੇਸ਼ਾਂ ਨੂੰ ਅਨਾਜ ਦੀ ਸਪਲਾਈ ਕਰਕੇ ਭਾਰਤ ਦੇਸ਼ ਅਤੇ ਵਿਸ਼ਵ ‘ਚ ਅਨਾਜ ਸੁਰੱਖਿਆ ਨੂੰ ਯਕੀਨੀ ਬਣਾ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਨੂੰ ਹਰ ਤਰੀਕੇ ਨਾਲ ਲਾਭਦਾਇਕ ਬਣਾਉਣ ਲਈ ਸਰਬਪੱਖੀ ਉਪਾਅ ਕੀਤੇ ਜਾ ਰਹੇ ਹਨ।ਭਾਰਤ ਸਰਕਾਰ ਦਾ ਮੰਨਣਾ ਹੈ ਕਿ ਖੁਰਾਕ ਸੁਰੱਖਿਆ ਅਸਲ ‘ਚ ਸਿਰਫ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਖੇਤੀਬਾੜੀ ਖੇਤਰ ਦੇ ਸਰਵਪੱਖੀ ਵਿਕਾਸ ਵਲੋਂ ਯਕੀਨੀ ਬਣਾਈ ਜਾ ਸਕਦੀ ਹੈ।